ਫਗਵਾੜਾ 6 ਨਵੰਬਰ (ਸ਼ਿਵ ਕੋੜਾ) ਫਗਵਾੜਾ ਦੇ ਸਤਨਾਮਪੁਰ ਇਲਾਕੇ ‘ਚ ਸੁਹਾਗਨਾਂ ਨੇ ਹਰ ਸਾਲ ਦੀ ਤਰਾ ਇਸ ਵਾਰ ਵੀ ਕਰਵਾਚੌਥ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਹਾਲਾਂਕਿ ਕੋਰੋਨਾ ਮਹਾਮਾਰੀ ਦਾ ਵੀ ਕਾਫੀ ਪ੍ਰਕੋਪ ਹੈ ਪਰ ਬਾਵਜੂਦ ਇਸ ਦੇ ਸੁਹਾਗਨਾ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਸੀ। ਸਵੇਰੇ ਤੜਕਸਾਰ ਸਰਘੀ ਤੋਂ ਬਾਅਦ ਸੁਹਾਗਨਾ ਵਲੋਂ ਵਰਤ ਦੀ ਸ਼ੁਰੂਆਤ ਕੀਤੀ ਗਈ ਅਤੇ ਦਿਨ ਭਰ ਸਜੀਆਂ-ਧਜੀਆਂ ਸੁਹਾਗਨ ਔਰਤਾਂ ਇਕੱਠੀਆਂ ਬੈਠ ਕੇ ਅਤੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਵਿਅਸਤ ਰੱਖ ਕੇ ਹਰ ਸਾਲ ਦੀ ਤਰਾ ਸ਼ਾਮ ਹੋਣ ਦਾ ਇੰਤਜਾਰ ਕਰਦੀਆਂ ਦੇਖੀਆਂ ਗਈਆਂ। ਸ਼ਾਮ ਨੂੰ ਕਰਵਾ ਚੌਥ ਦੀ ਕਥਾ ਹਰ ਗਲੀ ਮੁਹੱਲੇ ਵਿਚ ਪੰਡਤਾਣੀਆਂ ਜਾਂ ਮੁਹੱਲੇ ਦੀਆਂ ਬਜੁਰਗ ਔਰਤਾਂ ਪਾਸੋਂ ਸੁਣਨ ਉਪਰੰਤ ਰਾਤ ਨੂੰ ਚੰਨ ਦੇਖ ਕੇ ਸੁਹਾਗਨ ਔਰਤਾਂ ਨੇ ਇਸ ਵਰਤ ਦੀ ਰਸਮ ਨੂੰ ਪੂਰਾ ਕੀਤਾ। ਕੁਆਰੀਆਂ ਕੁੜੀਆਂ ਅਤੇ ਨਵੀਂਆਂ ਵਿਆਹੀਆਂ ਔਰਤਾਂ ਵਲੋਂ ਇਸ ਵਰਤ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦਿਖਾਇਆ ਗਿਆ। ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਦਿਨ ਭਰ ਵਰਤ ਰੱਖਿਆ ਅਤੇ ਰਾਤ ਨੂੰ ਚੰਨ ਦੇਖ ਕੇ ਵਰਤ ਨੂੰ ਪੂਰਾ ਕੀਤਾ। ਇਸ ਮੌਕੇ ਪਰਮੀਲਾ ਰਾਣੀ, ਗੁਰਵਿੰਦਰ ਕੌਰ, ਕੰਚਨ, ਸੋਨੂੰ, ਅੰਜੂ, ਮੀਨੂੰ, ਨੇਹਾ, ਸੋਨੀਆ, ਗੁਰਸ਼ਰਨ ਕੌਰ ਆਦਿ ਹਾਜਰ ਸਨ।