ਸਤਿਕਾਰ ਯੋਗ  ਓਮ ਪ੍ਰਕਾਸ਼ ਸੋਨੀ  ਮੁੱਖ ਸਰਪ੍ਰਸਤ ਰਾਸਾ ਪੰਜਾਬ ਨੂੰ ਉਪ ਮੁੰਖ-ਮੰਤਰੀ ਪੰਜਾਬ ਸਰਕਾਰ ਨਿਯੁਕਤ ਹੋਣ ਤੇ ਰਾਸਾ ਪੰਜਾਬ ਵੱਲੋਂ ਰਾਸਾ ਪੰਜਾਬ ਦੇ ਚੇਅਰਮੈਨ ਸ.ਗੁਰਦੀਪ ਸਿੰਘ ਰੰਧਾਵਾ ਤੇ ਉਹਨਾਂ ਦੇ ਨਾਲ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ ਤੇ ਰਾਸਾ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ.ਕਮਲਜੋਤ ਸਿੰਘ ਕੋਹਲੀ ਤੇ ਜਿਲ੍ਹਾ ਅੰਮ੍ਰਿਤਸਰ ਰਾਸਾ ਦੀ ਸਮੁੱਚੀ ਟੀਮ ਵੱਲੋਂ ਸੋਨੀ ਸਾਹਿਬ ਦੇ ਨਿਵਾਸ ਸਥਾਨ ਤੇ ਜਾ ਕੇ ਵਿਸ਼ੇਸ਼ ਤੋਰ ਸਨਮਾਨ ਕੀਤਾ ਗਿਆ। ਇਸ ਮੋਕੇ ਤੇ  ਵਿਕਾਸ ਸੋਨੀ ਜੀ ਨੂੰ ਵੀ ਰਾਸਾ ਪੰਜਾਬ ਤੇ ਰਾਸਾ ਜਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸੋਨੀ ਸਾਹਿਬ ਜੀ ਨੂੰ ਰਾਸਾ ਪੰਜਾਬ ਨੇ ਆਪਣੀ ਮੰਗਾਂ ਬਾਰੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਤੇ ਸੋਨੀ ਸਾਹਿਬ ਵੱਲੋਂ ਰਾਸਾ ਪੰਜਾਬ ਦੀ ਹਰ ਜਾਇਜ਼ ਮੰਗਾਂ ਨੂੰ ਮੱਨਣ ਦਾ ਭਰੋਸਾ ਵੀ ਦਿੱਤਾ ਗਿਆ। ਮੰਗਾਂ ਬਾਰੇ ਸੋਨੀ ਸਾਹਿਬ ਵੱਲੋਂ ਜਲਦੀ ਹੀ ਪੰਜਾਬ ਦੇ ਮੁੱਖ-ਮੰਤਰੀ ਜੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਜੀ ਨਾਲ ਚੰਡੀਗੜ੍ਹ ਵਿਖੇ ਰਾਸਾ ਪੰਜਾਬ ਦੀ ਸਮੁੱਚੀ ਟੀਮ ਨਾਲ ਜਲਦੀ ਹੀ ਮੀਟਿੰਗ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ। ਇਸ ਲਈ ਰਾਸਾ ਪੰਜਾਬ ਤੇ ਰਾਸਾ ਜਿਲ੍ਹਾ ਅੰਮ੍ਰਿਤਸਰ ਦੀ ਸਮੂਹਿਕ ਟੀਮ ਸੋਨੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ। ਇਸ ਮੋਕੇ ਤੇ ਵਿਨੋਦ ਕਪੂਰ,ਜਗਜੀਤ ਸਿੰਘ, ਦਵਿੰਦਰ ਪਿਪਲਾਨੀ, ਸੋਹਨ ਸਿੰਘ,ਰੂਪ ਲਾਲ ਮਨਸੋਤਰਾ, ਸੁਸ਼ੀਲ ਅਗਰਵਾਲ, ਅਰੁਣ ਮਨਸੋਤਰਾ, ਦਿਨੇਸ਼ ਕਪੂਰ, ਡਾ.ਨਵਦੀਪ ਸੇਖੋਂ, ਹਰਸ਼ਦੀਪ ਸਿੰਘ ਰੰਧਾਵਾ, ਕੁਨਾਲ ਕਪੂਰ, ਗੋਰਵ ਅਰੋੜਾ, ਮਿਅੰਕ ਕਪੂਰ, ਨਰਿੰਦਰਪਾਲ ਸਿੰਘ, ਗੁਰਜੀਤ ਸਿੰਘ, ਕੁਲਬੀਰ ਸਿੰਘ ਮਾਨ, ਬਿਕਰਮਜੀਤ ਸਿੰਘ ਚੀਮਾ, ਨਿਸ਼ਾਨ ਸਿੰਘ, ਕੁਲਦੀਪ ਸ਼ਰਮਾ, ਸੁਖਰਾਜ ਸਿੰਘ, ਯਾਦਵਿੰਦਰ ਸਿੰਘ ਸ਼ਾਮਿਲ ਸੀ।