ਫਗਵਾੜਾ 25 ਅਗਸਤ (ਸ਼ਿਵ ਕੋੜਾ) ਫਗਵਾੜਾ ਦੀ ਸਮਾਜ ਸੇਵਾ ਨੂੰ ਸਮਰਪਿਤ ਇਲੈਵਨ ਸਟਾਰ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਸਥਾਨਕ ਸੁਖਚੈਨਆਣਾ ਰੋਡ ਸਥਿਤ ਗਊਸ਼ਾਲਾ ਸ੍ਰੀ ਗੋਬਿੰਦ ਗੌਧਾਮ ਵਿਖੇ ਚਾਰੇ ਤੋਂ ਇਲਾਵਾ ਪ੍ਰਬੰਧਕਾਂ ਨੂੰ ਖਾਣ-ਪੀਣ ਦੀ ਸਮੱਗਰੀ ਅਤੇ ਗਊਆਂ ਦੇ ਰੱਖ-ਰਖਾਵ ‘ਚ ਸਹਿਯੋਗ ਵਜੋਂ ਨਗਦੀ ਵੀ ਭੇਂਟ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਅਤੁਲ ਜੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਕਲੱਬ ਦੇ ਪੀ.ਆਰ.ਓ. ਲਾਇਨ ਸੰਜੀਵ ਲਾਂਬਾ ਹਨ ਜਿਹਨਾਂ ਨੇ ਆਪਣੇ ਪੁੱਤਰ ਦੀਕਸ਼ਾਂਤ ਲਾਂਬਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਵਢਮੁੱਲਾ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰ ਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੇ ਲਾਇਨਜ ਪ੍ਰਧਾਨ ਅਤੁਲ ਜੈਨ ਅਤੇ ਉਹਨਾਂ ਦੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਮਿਸਾਲੀ ਸੇਵਾ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਲਾਇਨ ਸੰਜੀਵ ਲਾਂਬਾ ਦੀ ਵੀ ਖਾਸ ਤੌਰ ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੀ ਨਿਜੀ ਖੁਸ਼ੀ ਨੂੰ ਸੇਵਾ ਕਾਰਜ ਕਰਕੇ ਦੂਸਰਿਆਂ ਨਾਲ ਸਾਂਝਾ ਕਰਨਾ ਹੋਰਨਾਂ ਲਈ ਵੀ ਪ੍ਰੇਰਣਾ ਦਾਇਕ ਹੈ। ਸ੍ਰੀ ਗੋਬਿੰਦ ਗੌਧਾਮ ਸੇਵਾ ਸੰਮਤੀ ਦੇ ਪ੍ਰਧਾਨ ਅਨਿਲ ਦੱਸ ਸ਼ੰਭੂ ਨੇ ਲਾਇਨ ਅਤੁਲ ਜੈਨ ਅਤੇ ਹੋਰਨਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਸਕੱਤਰ ਲਾਇਨ ਸੁਨੀਲ ਢੀਂਗਰਾ, ਲਾਇਨ ਅਜੇ ਕੁਮਾਰ ਤੋਂ ਇਲਾਵਾ ਰਾਜੇਸ਼ ਲਾਂਬਾ, ਜਗਦੀਪ ਰਾਏ ਸਰਨਾ, ਡਾ. ਜਗਮੋਹਨ, ਅਨਿਲ ਕੁਮਾਰ ਸ਼ਰਮਾ, ਘਨਈਆ ਤਿਵਾੜੀ ਆਦਿ ਹਾਜਰ ਸਨ।