ਜਲੰਧਰ : ਪੰਜਾਬ ਸਰਕਾਰ ਵੱਲੋ ਖੋਲੀ ਗਈ ਭਰਤੀ ਪ੍ਰੀਕ੍ਰਿਆ ਦੌਰਾਨ 5 ਸਤੰਬਰ 2016 ਵਿਚ ਐਡਵਰਟਾਈਜ਼ਮੈਂਟ ਨੰਬਰ 3 ਆਫ 2016 ਦੋਰਾਨ ਸੁਪਰਵਾਈਜਰ ਦੀਆ 94 ਅਸਾਮੀਆਂ ਕਢਿਆ ਗਈਆਂ ਸਨ। ਇਸ ਦੇ ਅੰਤਰਗਤ ਬੋਰਡ ਵੱਲੋ ਮਿਤੀ 19 ਅਤੇ 20 ਦਸੰਬਰ 2016 ਵਿਚ ਕਾਓਸਂਲਿੰਗ ਕੀਤੀ ਗਈ। ਇਸ ਤੋਂ ਬਾਅਦ 30 ਮਈ 2017 ਦੌਰਾਨ ਦੁਬਾਰਾ ਉਮੀਦਵਾਰਾਂ ਨੂੰ ਦੂਸਰੀ ਕਾਓਸਂਲਿੰਗ ਦਾ ਸਦਾ ਦਿੱਤੋ ਗਿਆ। ਜਦ ਕਿ ਉਮੀਦਵਾਰ ਸਮੇਂ ਸਮੇਂ ਤੇ ਵਿਭਾਗ ਵਿਚ ਜਾ ਕੇ ਪੁੱਛ ਕੇ ਆਉਂਦੇ ਸਨ ਇਸ ਦੇ ਨਾਲ ਹੀ ਡਾਇਰੀ ਨੰਬਰ 1655 ਦੇ ਅਨੁਸਾਰ ਚਿੱਠੀ ਪੱਤਰ ਦੇ ਵਿਹਾਰ ਰਾਹੀਂ ਵੀ ਪੁੱਛਿਆ ਗਿਆ ਪਰ ਵਿਭਾਗ ਵੱਲੋ ਕੋਈ ਸੁਣਵਾਈ ਨਹੀਂ ਕੀਤੀ ਗਈ ਐਡਵਰਟਾਇਜ਼ਮੈਂਟ ਨੰਬਰ 3 ਆਫ 2016 ਨਾਲ ਹੀ ਹੋਰ ਅਸਾਮੀਆਂ ਦੀ ਭਰਤੀ ਵੀ ਸ਼ੁਰੂ ਹੋਈ ਸੀ ਜੋ ਕਿ ਮੁਕੰਮਲ ਹੋ ਚੁਕੀ ਹੈ (ਸਟੈਨੋ ਟਾਈਪਿਸਟ ਅਤੇ ਕਲਰਕ) ਪਰ ਸੁਪਰਵਾਈਜ਼ਰ ਦੀਆ ਅਸਾਮੀਆਂ ਨੂੰ ਪੂਰਾ ਨਹੀਂ ਕੀਤਾ ਗਿਆ। ਕਿਉਕਿ ਥੋੜੇ ਦਿਨ ਪਹਿਲਾ ਬੋਰਡ ਦੇ ਚੇਅਰਮੈਨ ਵਲੋ ਅਜੀਤ ਅਖਬਾਰ ਗੁਰਦਾਸ ਪੁਰ ਵਿਖੇ ਇਹ ਦਸਿਆ ਗਿਆ ਕਿ ਢੇਡ ਸਾਲ ਵਿਚ 2800 ਬੇਰੋਜ਼ਗਾਰ ਨੂੰ ਰੋਜ਼ਗਾਰ ਮਿਲਿਆ। ਇਸ ਵਿਚ ਹੋ ਰਹੀ ਦੇਰੀ ਦਾ ਕਾਰਨ ਦਸਿਆ ਜਾਵੇ ਅਤੇ ਜਲਦ ਤੋਂ ਜਲਦ ਇਸ ਨੂੰ ਪੂਰਾ ਕੀਤਾ ਜਾਵੇ ਨਹੀਂ ਤਾ ਬਾਕੀ ਉਮੀਦਵਾਰਾਂ ਦੀ ਤਰ੍ਹਾਂ ਸੁਪਰਵਾਈਜ਼ਰ ਅਸਾਮੀਆਂ ਦੇ ਉਮੀਦਵਾਰ ਵੀ ਬੋਰਡ ਅਗੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ