ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ
ਪ੍ਰਾਇਮਰੀ ਸਕੂਲ ਬੂਟਾ ਮੰਡੀ ਜਲੰਧਰ ਵਿਖੇ ਕੋਰੋਨਾ ਵਾਇਰਸ ਬਾਰੇ ਸੈਮੀਨਾਰ ਅਯੋਜਿਤ ਕੀਤਾ ਗਿਆ। ਇਸ
ਮੌਕੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰਾ ਨੇ ਕਿਹਾ ਕਿ ਜੋ ਬਾਹਰਲੇ ਦੇਸ਼ਾਂ ਤੋਂ ਆ ਰਹੇ
ਵਿਅਕਤੀਆਂ ਨੂੰ ਮਿਲ ਕੇ ਉਨਾ ਨੂੰ ਕਿਹਾ ਜਾਵੇ ਤੁਸੀਂ 14 ਦਿਨ ਲਈ ਆਪਣੇ ਹੀ ਘਰ ਵਿੱਚ ਬਾਕੀ ਮੈਂਬਰਾਂ
ਨਾਲੋਂ ਵੱਖਰੇ ਕਮਰੇ ਵਿੱਚ ਰਿਹਾ ਜਾਵੇ। ਬਾਕੀ ਮੈਂਬਰਾਂ ਅਤੇ ਬਾਹਰੋਂ ਆਏ ਵਿਅਕਤੀ ਨੂੰ ਮਾਸਕ ਲਾ ਕੇ
ਰੱਖਣਾ ਚਾਹੀਦਾ ਹੈ ।ਜੇ ਕਿਸੇ ਵਿਅਕਤੀ ਵਿੱਚ ਇਨਾ ਦਿਨਾ ਵਿੱਚ ਬੁਖਾਰ , ਜੁਕਾਮ, ਗਲਾ ਖਰਾਬ ਖਾਸੀ ਅਤੇ ਸਾਹ
ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰਵਾਇਆ ਜਾਵੇ।ਉਨਾ ਕਿਹਾ ਕਿ ਕੋਰੋਨਾ
ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।। ਉਨਾ
ਕਿਹਾ ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਖਾਂਸੀ ਕਰਦੇ ਹੋਏ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ
ਨੂੰ ਰੁਮਾਲ ਨਾਲ ਢੱਕ ਲਿਆ ਜਾਵੇ।ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਭਾਵੇਂ ਡਰ ਦਾ ਮਾਹੌਲ
ਬਣਿਆ ਹੋਇਆ ਹੈ ਪਰ ਇਸ ਵਾਇਰਸ ਨੂੰ ਲੈਕੇ ਜ਼ਿਆਦਾ ਡਰਨ ਦੀ ਲੋੜ ਨਹੀਂ ,
ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫਸਰ ਨੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਿਅਕਤੀ ਨੂੰ ਬੁਖਾਰ ਹੋਣਾ , ਜ਼ੁਕਾਮ ,ਨੱਕ
ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦਾ ਹੈ।ਵਿਅਕਤੀ
ਬਾਹਰਲੇ ਦੇਸ਼ ਤੋਂ ਭਾਰਤ ਆਇਆ ਹੋਵੇ।ਅਜਿਹੇ ਚਿੰਨ੍ਹ ਪਾਏ ਜਾਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ
ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾ ਕਿਹਾ ਕਿ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ
ਆਸ ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਅਤੇ ਇਸ ਦੇ ਨਾਲ ਹੀ ਨਜ਼ਦੀਕ ਪਈਆਂ ਚੀਜ਼ਾਂ ਤੇ ਵੀ ਪੁੰਹਚ
ਕਰ ਜਾਂਦਾ ਹੈ ਭਾਵੇਂ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ ਫਿਰ ਵੀ ਜਾਗਰੂਕਤਾ ਹੋਣ ਨਾਲ ਇਸ ਤੋਂ ਬਚਿਆ ਜਾ
ਸਕਦਾ ਹੈ ।ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ, ਥੋੜ੍ਹੇ ਸਮੇਂ ਬਾਅਦ ਸਾਬੁਣ
ਨਾਲ ਹੱਥਾਂ ਨੂੰ ਚੰਗੀ ਤਰ੍ਹਾ ਧੋਇਆ ਜਾਵੇ। ਉਨਾ ਹੱਥਾਂ ਦੀ ਸਫਾਈ ਦੇ ਨੁਕਤੇ ਵੀ ਸ਼ਾਂਝੇ ਕੀਤੇ।ਸਿਹਤ
ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਛੱਕੀ ਮਰੀਜ਼ਾਂ ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ। ਪਾਲਤੂ
ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ , ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ
ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਓ।
ਇਸ ਮੌਕੇ ਡਾ. ਮਾਨਵ ,ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫਸਰ , ਨੀਲਮ ਕੁਮਾਰੀ ਡਿਪਟੀ ਐਮ.ਈ.ਆਈ.ਓ , ਧਰਮਜੀਤ ਕੌਰ ਏ.ਐਮ.ਐਮ,
ਨਰਿੰਦਰ ਕੌਰ, ਅਸਵਨੀ ਫਾਰਮੇਸੀ ਅਫਸਰ, ਮਨਜੋਤ ਮਲਹੋਤਰਾ, ਮਨੀਸ਼ਾ, ਪ੍ਰੀਤ
ਬਾਲਾ ਅੱਤਰੀ , ਨੀਨਾ, ਮੁਹੱਲੇ ਦੇ ਨੁਮਾਇੰਦੇ, ਆਸ਼ਾ ਵਰਕਰ ਅਤੇ ਸਕੂਲੀ ਬੱਚੇ ਹਾਜਰ ਸਨ।