ਅੰਮ੍ਰਿਤਸਰ,17 ਜੁਲਾਈ ( )- ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦੇ ਮਕਸਦ ਨਾਲ ਅੱਜ ਸੂਬੇ ਦੇ ਹਰੇਕ ਸਰਕਾਰੀ ਸਕੂਲ ਅੰਦਰ ਕਿਤਾਬਾਂ ਦਾ ਲੰਗਰ ਲਾਉਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਲਾਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰੋੜੀਵਾਲਾ,ਖੈਰਾਬਾਦ, ਕੇਂਦਰੀ ਜੇਲ੍ਹ,ਮੀਰਾਂਕੋਟ ਖੁਰਦ,ਮੀਰਾਂਕੋਟ ਕਲਾਂ,ਹਵਾਈ ਅੱਡਾ,ਰਾਜਾਸਾਂਸੀ ਮੁੰਡੇ / ਕੁੜੀਆਂ, ਕੰਬੋ,ਗੌੰਸਾਬਾਦ,ਝੰਜੋਟੀ,ਤੋਲਾ ਨੰਗਲ,ਗੁੰਮਟਾਲਾ,ਧੌਲ ਕਲਾਂ,ਕੋਟਲਾ ਦਲ ਸਿੰਘ,ਕੋਟਲੀ ਸੱਕਿਆਂ ਵਾਲੀ,ਮਾਲਾਂਵਾਲੀ,ਹੇਰ ਆਦਿ ਸਮੇਤ ਸਿੱਖਿਆ ਬਲਾਕ ਅੰਮ੍ਰਿਤਸਰ-3 ਅਧੀਨ ਆਉੰਦੇ ਸਾਰੇ ਸਕੂਲਾਂ ‘ਚ ਵੀ ਕਿਤਾਬਾਂ ਦੇ ਲੰਗਰ ਲਾਏ ਗਏ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਸਿੱਖਿਆ ਅਫ਼ਸਰ ਅਰੁਨਾ ਕੁਮਾਰੀ ਗਿੱਲ, ਬੀ.ਐੱਮ.ਟੀ. ਰੋਹਿਤ ਦੇਵ,ਸੀ.ਐਮ.ਟੀ.ਦੀਪਕ ਸ਼ਰਮਾ,ਸੈਂਟਰ ਹੈੱਡ ਟੀਚਰ ਸਤਬੀਰ ਸਿੰਘ,ਗੁਰਸੇਵਕ ਸਿੰਘ ਹਰਜੀਤ ਸਿੰਘ, ਅਧਿਆਪਕ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ,ਪ੍ਰਦੀਪ ਸਿੰਘ, ਮਲਕੀਅਤ ਸਿੰਘ ਭੁੱਲਰ,ਸੰਦੀਪ ਸਿੰਘ ਕੰਗ,ਹਰਪਿੰਦਰ ਗਿੱਲ, ਭਵਨਬੀਰ ਸਿੰਘ ਹੇਰ,ਕੁਲਦੀਪ ਸਿੰਘ,ਗਗਨਦੀਪ ਵੜੈਚ, ਸੁਖਰਾਜ ਸਿੰਘ ਆਦਿ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁਲੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਦੀ ਯੋਗ ਅਗਵਾਈ ਅਤੇ ਕੋਆਰਡੀਨੇਟਰ ਪਡ਼੍ਹੋ ਪੰਜਾਬ ਮਨਪ੍ਰੀਤ ਕੌਰ ਦੀ ਦੇਖ-ਰੇਖ ‘ਚ ਅੱਜ ਜਿਲ੍ਹੇ ਦੇ ਸਰਕਾਰੀ ਸਕੂਲਾਂ ਜਾਂ ਹੋਰਨਾਂ ਸਾਂਝੀਆਂ ਥਾਵਾਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਦੇ ਮਕਸਦ ਨਾਲ ਜੋ ਕਿਤਾਬਾਂ ਦੇ ਲੰਗਰ ਲਾਏ ਗਏ ਹਨ,ਉਸ ਪ੍ਰਤੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਪੁਸਤਕ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸਦਾ ਦ੍ਰਿਸ਼ਟੀਕੋਣ ਵੀ ਵਿਸ਼ਾਲ ਹੋ ਜਾਂਦਾ ਹੈ। ਉਹ ਤੰਗ ਖਿਆਲੀ ਦੇ ਘੇਰੇ ਵਿੱਚੋ ਨਿਕਲ ਕੇ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈ।ਇਸੇ ਲਈ ਸਾਡੇ ਸਮਾਜ ਵਿੱਚ ਵੱਡੇ-ਵੱਡੇ ਪੁਸਤਕਾਲੇ ਬਣਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ਉੱਤੇ ਪੁਸਤਕਾਂ ਲਿਖ ਰਹੇ ਹਨ ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ ਸਗੋਂ ਜੀਵਨ ਨੂੰ ਸਹੀ ਸੇਧ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਮਨ ਵਿਸ਼ੇ ਵਿਕਾਰਾਂ ਤੋਂ ਮੁਕਤ ਰਹਿ ਸਕੇ। ਉਨ੍ਹਾਂ ਕਿਹਾ ਕਿ ਘਰਾਂ ‘ਚ ਮਾਪਿਆਂ ਅਤੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਗਿਆਨ ਵਿੱਚ ਨਿਰੰਤਰ ਵਾਧਾ ਹੋ ਸਕੇ।