ਜਲੰਧਰ: ਮਨੁੱਖਤਾ ਦੇ ਸਰਬ-ਸਾਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾ ਵਿੱਚੋ
ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ‘ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ
ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ
ਵੱਲੋˆ ਮਿਸਾਲੀ ਪਹਿਲਕਦਮੀ ਕਰਦਿਆ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦ
ਸ਼ਰਧਾਲੂਆˆ ਨੂੰ ਆਪਣੇ ਖਰਚ ‘ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ
ਦਰਸ਼ਨ ਦੀਦਾਰੇ ਕਰਵਾਉਣ ਦੇ ਚੁੱਕੇ ਬੀੜੇ ਤਹਿਤ ਅੱਜ ਪਹਿਲਾ ਜਥਾ ਜਲੰਧਰ ਤੋ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ
ਅਮਰਜੋਤ ਸਿੰਘ ਨੇ ਰਵਾਨਾ ਕੀਤਾ ।
ਇਸ ਸੰਬੰਧੀ ਜਾਣਕਾਰੀ ਸਾਝੀ ਕਰਦਿਆ ਡਾ: ਐਸ.ਪੀ ਸਿੰਘ ਓਬਰਾਏ ਨੇ ਦੱੱਸਿਆ ਕਿ ਲਾਘਾ ਖੁੱਲਣ ਕਾਰਨ
ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾ ਦੇ ਮਨਾ ਅੰਦਰ ਭਾਰੀ ਚਾਅ ਤੇ
ਉਤਸ਼ਾਹ ਹੈ ਪਰ ਉਨ੍ਹਾ ਦੇ ਧਿਆਨ ‘ਚ ਆਇਆ ਸੀ ਕਿ ਲੰਮੀ-ਚੌੜੀ ਕਾਗ਼ਜ਼ੀ ਕਾਰਵਾਈ ਅਤੇ ਇਸ ਯਾਤਰਾ
ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਹੀ ਚੁੱਕ ਰਹੀ। ਉਨ੍ਹਾˆ ਕਿਹਾ ਕਿ ਮੇਰੀ ਇੱਛਾ ਹੈ ਕਿ ਵੱਧ
ਤੋˆ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ
ਚੈਰੀਟੇਬਲ ਟਰੱਸਟ ਦੇ ਫੈਸਲਾ ਅਨੁਸਾਰ ਪਹਿਲੇ ਪੜਾਅ ਤਹਿਤ 30 ਨਵੰਬਰ 2020 ਤੱਕ 1100 ਲੋੜਵੰਦ ਸ਼ਰਧਾਲੂਆˆ
ਨੂੰ ਆਪਣੇ ਖਰਚੇ ‘ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ
ਜਾਣਗੇ।
ਉਨ੍ਹਾ ਦੱਸਿਆ ਕਿ ਆਉˆਦੇ ਕੁਝ ਦਿਨਾ ‘ਚ ਟਰੱਸਟ ਰਾਹੀˆ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆ ਦੇ ਵੱਡੇ
ਜੱਥਿਆˆ ਨੂੰ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ। ਉਨ੍ਹਾ ਦੱਸਿਆ ਕਿ ਟਰੱਸਟ ਹੁਣ ਅਜਿਹੇ
ਸ਼ਰਧਾਲੂਆˆ ਦੇ ਪਾਸਪੋਰਟ ਵੀ ਆਪਣੇ ਖਰਚ ਤੇ ਬਣਵਾ ਕੇ ਦੇਵੇਗੀ ਜੋ ਆਪ ਪਾਸਪੋਰਟ ਨਹੀ ਬਣਵਾ ਸਕਦੇ।
ਦੱਸਣਯੋਗ ਹੈ ਕਿ ਟਰੱਸਟ ਰਾਹੀ ਦਰਸ਼ਨ ਕਰਨ ਜਾਣ ਲਈ ਚੁਣੇ ਗਏ ਸ਼ਰਧਾਲੂ ਦਾ ਟਰੱਸਟ ਵੱਲੋ ਹੀ ਆਨਲਾਈਨ ਅਪਲਾਈ ਕੀਤੀ
ਜਾˆਦਾ ਹੈ ਅਤੇ ਸਰਕਾਰ ਵੱਲੋ ਮਨਜੂਰੀ ਮਿਲ ਜਾਣ ਉਪਰੰਤ ਟਰੱਸਟ ਫਿਰ ਉਸ ਸ਼ਰਧਾਲੂ ਦਾ ਘਰ ਤੋ ਲੈ ਕੇ ਦਰਸ਼ਨ ਕਰਨ
ਉਪਰੰਤ ਫਿਰ ਘਰ ਤੱਕ ਪਹੁੰਚਣ ਦਾ ਸਾਰਾ ਖ਼ਰਚ ਆਪ ਕਰਦੀ ਹੈ । ਉਨ੍ਹਾˆ ਕਿਹਾ ਕਿ ਜੋ ਆਮ ਸ਼ਰਧਾਲੂ ਖਰਚ ਤਾˆ
ਆਪ ਕਰ ਸਕਦੇ ਹਨ ਪਰ ਉਨਾ ਨੂੰ ਫ਼ਾਰਮ ਆਦਿ ਭਰਨ ‘ਚ ਦਿੱਕਤ ਆ ਰਹੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ । ਟਰੱਸਟ
ਦੀ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ
01815096900 ਤੇ ਸਵੇਰੇ 9 ਤੋˆ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ । ਜਲੰਧਰ ਤੋˆ ਅੱਜ ਜਥੇ ਨੂੰ ਰਵਾਨਾ
ਕਰਨ ਮੌਕੇ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਤੋˆ ਇਲਾਵਾ ਆਤਮ ਪ੍ਰਕਾਸ਼ ਸਿੰਘ,ਮਨੋਹਰ
ਸਿੰਘ ਭਾਰਜ ਅਤੇ ਜਸਕੀਰਤ ਸਿੰਘ ਵੀ ਹਾਜ਼ਰ ਸਨ ।