ਫਗਵਾੜਾ 24 ਸਤੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ(ਰਜਿ:) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵਫ਼ਦ ਫਗਵਾੜਾ ਦੇ ਨਵ-ਨਿਯੁਕਤ ਡੀ.ਐਸ.ਪੀ. ਪਲਵਿੰਦਰ ਸਿੰਘ ਨੂੰ ਮਿਲਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਨੂੰ ਫਗਵਾੜਾ ਵਿਖੇ ਡੀ.ਐਸ.ਪੀ. ਦਾ ਅਹੁਦਾ ਸੰਭਾਲਣ ‘ਤੇ ਜੀ ਆਇਆਂ ਆਖਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਉਹਨਾ ਨੂੰ ਸਭਾ ਦੇ ਕੰਮਾਂ ਪ੍ਰਤੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਭਾ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਕੰਮ ਕਰ ਰਹੀ ਹੈ ਅਤੇ ਕਰੋਨਾ ਕਾਲ ‘ਚ ਜ਼ਰੂਰਤਮੰਦ ਲੋਕਾਂ ਦੀ ਪੁਲਿਸ ਪ੍ਰਸ਼ਾਸ਼ਨ ਨਾਲ ਰਲਕੇ ਵੱਡੀ ਸਹਾਇਤਾ ਕਰਦੀ ਰਹੀ ਹੈ। ਸਭਾ ਦੇ ਵਫਦ ਵਲੋਂ ਡੀ.ਐਸ.ਪੀ. ਪਲਵਿੰਦਰ ਸਿੰਘ ਨੂੰ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਸਭਾ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣਗੇ ਅਤੇ ਹਰੇਕ ਵਿਅਕਤੀ ਨੂੰ ਇਨਸਾਫ਼ ਅਤੇ ਬਣਦਾ ਮਾਣ ਸਤਿਕਾਰ ਦੇਣਗੇ। ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਸਮੇਂ ਵੀ ਉਹਨਾਂ ਨੂੰ ਮਿਲ ਸਕਦਾ ਹੈ ਅਤੇ ਆਪਣੀ ਕੋਈ ਦੁੱਖ ਤਕਲੀਫ਼ ਦੱਸ ਸਕਦਾ ਹੈ। ਉਹਨਾਂ ਨੇ ਸਭਾ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸਭਾ ਦੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਹਰ ਸੰਭਵ ਸਹਿਯੋਗ ਦੇਣਗੇ। ਇਸ ਸਮੇਂ ਡਾ: ਵਿਜੇ ਕੁਮਾਰ ਜਨਰਲ ਸਕੱਤਰ, ਸਵਰਨ ਸਿੰਘ ਉਪ ਪ੍ਰਧਾਨ, ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿੱਲ, ਰਵਿੰਦਰ ਸਿੰਘ ਰਾਏ ਉਪ ਪ੍ਰਧਾਨ, ਉਂਕਾਰ ਜਗਦੇਵ, ਡਾ: ਨਰੇਸ਼ ਬਿੱਟੂ, ਗੁਰਦੀਪ ਸਿੰਘ ਤੁੱਲੀ, ਨਰਿੰਦਰ ਸਿੰਘ ਸੈਣੀ, ਮੈਨੇਜਰ ਜਗਜੀਤ ਸੇਠ ਆਦਿ ਹਾਜ਼ਰ ਸਨ।