ਫਗਵਾੜਾ 9 ਜਨਵਰੀ (ਸ਼ਿਵ ਕੋੜਾ) ਐਸ.ਐਸ.ਪੀ. ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ (ਆਈ.ਪੀ.ਐਸ.) ਅਤੇ ਡੀ.ਐਸ.ਪੀ. ਹੈਡ ਕੁਆਰਟਰ ਕਪੂਰਥਲਾ ਸ੍ਰੀ ਸੰਦੀਪ ਸਿੰਘ ਮੰਡ (ਪੀ.ਪੀ.ਐਸ.) ਦੇ ਹੁਕਮਾਂ ਅਨੁਸਾਰ ਆਮ ਲੋਕਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੁਕ ਕਰਨ ਦੇ ਮਨੋਰਥ ਨਾਲ ਸਾਈਬਰ ਸੈਲ ਕਪੂਰਥਲਾ ਅਤੇ ਸਾਈਬਰ ਪੀਸ ਫਾਉਂਡੇਸ਼ਨ ਵਲੋਂ ਇਕ ਨੁੱਕੜ ਨਾਟਕ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸਥਾਨਕ ਹਰਗੋਬਿੰਦ ਨਗਰ ਸਥਿਤ ਰੁਜਗਾਰ ਦਫਤਰ ਵਿਖੇ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਖੇਡਿਆ ਗਿਆ। ਜਿਸ ਵਿਚ ਅਵਨੀਸ਼ ਗੰਭੀਰ, ਨਿਰਮਲ ਧਾਲੀਵਾਲ, ਪ੍ਰਭਦਿਆਲ ਸਿੱਧੂ, ਵੀਨਾ, ਲਵਪ੍ਰੀਤ ਸਿੰਘ ਅਤੇ ਕੋਮਲ ਕੰਬੋਜ ਨੇ ਅਦਾਕਾਰੀ ਰਾਹੀ ਬਹੁਤ ਹੀ ਸੁਚੱਜੇ ਢੰਗ ਨਾਲ ਇੰਟਰਨੈਟ ਟੈਕਨਾਲੋਜੀ ਦੇ ਆਧੁਨਿਕ ਸਮੇਂ ਵਿਚ ਹੋਣ ਵਾਲੇ ਸਾਈਬਰ ਅਪਰਾਧ ਤੋਂ ਬਚਣ ਲਈ ਸੁਚੇਤ ਕੀਤਾ। ਇਸ ਮੌਕੇ ਐਸ.ਐਚ.ਓ. ਸਿਟੀ ਨਵਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਵੈਕਸਿਨ ਬਾਰੇ ਕੋਈ ਸਾਈਬਰ ਅਪਰਾਧੀ ਫੋਨ ਕਾਲ ਕਰਕੇ ਅਧਾਰ ਨੰਬਰ ਸਮੇਤ ਹੋਰ ਨਿਜੀ ਜਾਣਕਾਰੀਆਂ ਪ੍ਰਾਪਤ ਕਰਕੇ ਠੱਗੀ ਕਰ ਸਕਦਾ ਹੈ ਇਸ ਲਈ ਮੋਬਾਇਲ ਫੋਨ ‘ਤੇ ਆਉਣ ਵਾਲੇ ਓ.ਟੀ.ਪੀ. ਨੂੰ ਕਿਸੇ ਵੀ ਫੋਨ ਕਰਨ ਵਾਲੇ ਨਾਲ ਸਾਂਝਾ ਨਾ ਕੀਤਾ ਜਾਵੇ ਨਾ ਹੀ ਆਪਣੇ ਏ.ਟੀ.ਐਮ. ਆਦਿ ਦਾ ਪਿਨ ਨੰਬਰ ਕਿਸੇ ਨੂੰ ਦਿੱਤਾ ਜਾਵੇ ਕਿਉਂਕਿ ਇਸ ਨਾਲ ਬੈਂਕ ਫਰਾਡ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਨਾਲ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਾਈਬਰ ਕ੍ਰਾਈਮ ਸਬੰਧੀ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਏ.ਐਸ.ਆਈ. ਗੁਰਬਚਨ ਸਿੰਘ (ਸਟੇਟ ਅਵਾਰਡੀ), ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਾਈਬਰ ਸੈਲ ਕਪੂਰਥਲਾ ਅਤੇ ਸਾਈਬਰ ਪੀਸ ਫਾਉਂਡੇਸ਼ਨ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਨੁਕੱੜ ਨਾਟਕ ਦੀ ਸਮੁੱਚੀ ਟੀਮ ਤੋਂ ਇਲਾਵਾ ਮੁੱਖ ਮਹਿਮਾਨ ਇੰਸਪੈਕਟਰ ਨਵਦੀਪ ਸਿਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਰਬ ਨੌਜਵਾਨ ਸਭਾ ਵਲੋਂ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਪੰਜਾਬੀ ਗਾਇਕ ਮਨਮੀਤ ਮੇਵੀ ਵਲੋਂ ਕੀਤਾ ਗਿਆ। ਇਸ ਮੌਕੇ ਉਂਕਾਰ ਜਗਦੇਵ, ਕੁਲਬੀਰ ਬਾਵਾ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਕੁਲਤਾਰ ਬਸਰਾ, ਜਗਜੀਤ ਸੇਠ, ਪਰਵਿੰਦਰਜੀਤ ਸਿੰਘ, ਨਰਿੰਦਰ ਸੈਣੀ, ਡਾ. ਨਰੇਸ਼ ਬਿੱਟੂ, ਨੀਤੂ ਗੁਡਿੰਗ, ਚੇਤਨਾ ਰਾਜਪੂਤ, ਰੇਨੂੰ, ਸੁਖਵਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜਰ ਸਨ।
ਤਸਵੀਰ ਸਮੇਤ।