ਪ੍ਰੋ. ਅਤਿਮਾ ਸ਼ਰਮਾ ਦਿਵੇਦੀ, ਪ੍ਰਿੰਸੀਪਲ, ਕੰਨਿਆ ਮਹਾਂਵਿਦਿਆਲਾ, ਆਟੋਨੌਮਸ ਅਤੇ ਵਿਰਾਸਤ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ ਵਿੱਚੋਂ ਪੰਜਾਬ ਦੇ ਨੰਬਰ 1 ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ ਨੇ ਲੀਡਜ਼ ਬੈਕੇਟ ਯੂਨੀਵਰਸਿਟੀ, ਯੂ.ਕੇ. ਦੁਆਰਾ ਇਰਾਸਮਸ+ ਪ੍ਰੋਗਰਾਮ ਆਫ਼ ਕਾਰਨੇਜੀ ਸਕੂਲ ਆਫ ਐਜੂਕੇਸ਼ਨ, ਯੂਰਪੀਅਨ ਯੂਨੀਅਨ ਦੇ ਸਹਿਯੋਗ ਨਾਲ ਇਨਕਲੂਜ਼ਨ ਬਿਔੰਡ ਬਾਰਡਰਜ਼ ਵਿਸ਼ੇ ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ । ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਕਾਨਫ਼ਰੰਸ ਦੌਰਾਨ ਮਹੱਤਵਪੂਰਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਨ ਵਾਲੇ ਵਿਸ਼ਵ ਦੇ ਚੋਣਵੇਂ ਅਕੈਡਮੀਸ਼ੀਅਨਜ਼ ਵਿੱਚੋਂ ਇੱਕ ਹਨ। ਫਰਾਂਸ, ਇਟਲੀ ਅਤੇ ਸਪੇਨ ਜਿਹੇ ਦੇਸ਼ਾਂ ਤੋਂ ਵੀ ਪ੍ਰਸਿੱਧ ਸਕਾਲਰਾਂ ਨੇ ਇਸ ਕਾਨਫ਼ਰੰਸ ਵਿੱਚ ਆਪਣੀ ਸ਼ਿਰਕਤ ਕੀਤੀ। ਆਨਲਾਈਨ ਆਯੋਜਿਤ ਹੋਈ ਇਸ ਕਾਨਫਰੰਸ ਵਿਚ ਇਨਕਲੂਸਿਵਨੈਸ ਇਨ ਐਜੂਕੇਸ਼ਨ: ਇੰਪੈਕਟ ਬਿਔੰਡ ਬਾਰਡਰਜ਼… ਐਨ ਐਕਸਪੈਰੀਮੈਂਟਲ ਇਨਸਾਈਟ ਵਿਸ਼ੇ ‘ਤੇ ਸੰਬੋਧਿਤ ਹੁੰਦੇ ਹੋਏ ਪ੍ਰੋ. ਦਿਵੇਦੀ ਨੇ ਦੱਸਿਆ ਕਿ ਵਿੱਦਿਅਕ ਅਦਾਰੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਚਾਨਣ ਮੁਨਾਰੇ ਹਨ। ਉਨ੍ਹਾਂ ਸਮੁੱਚੇ ਦੇਸ਼ ਵਿੱਚ ਔਰਤਾਂ ਦੇ ਵਿਕਾਸ ਅਤੇ ਭਵਿੱਖਵਾਦੀ ਸਿੱਖਿਆ ਨਾਲ ਜੀਵਨ ਦੀ ਮੁੱਖ ਧਾਰਾ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵੱਲ ਸਭ ਦਾ ਧਿਆਨ ਕੇਂਦਰਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਸਮੂਹਿਕਤਾ ਦੀ ਟੀਚੇ ਲਈ ਕੇ.ਐਮ.ਵੀ. ਦੁਆਰਾ ਕੀਤੇ ਗਏ ਯਥਾਰਥਕ ਕੰਮਾਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਚੰਗੇ ਨਤੀਜਿਆਂ ਦੀ ਪ੍ਰਾਪਤੀ ਲਈ ਮੂਲ ਆਧਾਰ ਤੋਂ ਹੀ ਸਮਾਵੇਸ਼ਤਾ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਕੇ.ਐੱਮ.ਵੀ. ਦੁਆਰਾ ਹਰੇਕ ਸਮੈਸਟਰ ਵਿਚ ਵਿਦਿਆਰਥਣਾਂ ਲਈ ਬਿਲਕੁਲ ਮੁਫ਼ਤ ਵੈਲਿਊ ਐਡਿਡ ਪ੍ਰੋਗਰਾਮ, ਜ਼ਰੂਰਤਮੰਦ ਅਤੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਜ਼ੀਫ਼ੇ, ਮੈਂਟਰਿੰਗ ਅਤੇ ਪਰਸਨਲ ਕੇਅਰ ਰਾਹੀਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਬਰਾਬਰ ਮੌਕੇ ਅਤੇ ਵੱਖ-ਵੱਖ ਕਦਮਾਂ ਰਾਹੀਂ ਸਮਾਜ ਨਾਲ ਨਿਯਮਿਤ ਸੰਚਾਰ ਆਦਿ ਜਿਹੀਆਂ ਪਰਉਪਕਾਰੀ ਗਤੀਵਿਧੀਆਂ ਤੇ ਚਾਨਣ ਪਾਉਣ ਤੋਂ ਇਲਾਵਾ ਵਿਦਿਆਲਾ ਦੁਆਰਾ ਹਾਸ਼ੀਅਗਤ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ ਜੀਵਨ ‘ਚ ਕੰਮ ਆਉਣ ਵਾਲੀ ਹੁਨਰ ਅਧਾਰਿਤ ਸਿੱਖਿਆ ਪ੍ਰਦਾਨ ਕਰਨ, ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕਰਨ, ਤੀਸਰੇ ਲਿੰਗ ਨੂੰ ਸਨਮਾਨ ਪ੍ਰਦਾਨ ਕਰਨ ਅਤੇ ਬਜ਼ੁਰਗਾਂ ਅਤੇ ਜ਼ਰੂਰਤਮੰਦਾਂ ਲਈ ਹੈਲਥ ਕੈਂਪਾਂ ਦੇ ਆਯੋਜਨ ਰਾਹੀਂ ਕੀਤੇ ਜਾਂਦੇ ਸਮੂਹਿਕਤਾ ਦੇ ਅਭਿਆਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਕੋਰੋਨਾ ਮਹਾਂਮਾਰੀ ਕਾਲ ਦੌਰਾਨ ਕੰਨਿਆ ਮਹਾਂਵਿਦਿਆਲਾ ਦੁਆਰਾ # ਕੇ. ਐੱਮ.ਵੀ. ਕੇਅਰਜ਼ ਪ੍ਰੋਜੈਕਟ ਦੇ ਅੰਤਰਗਤ ਆਯੋਜਿਤ ਕੀਤੀਆਂ ਗਈਆਂ ਵਿਭਿੰਨ ਸੋਸ਼ਲ ਐਕਸਟੈਂਸ਼ਨ ਗਤੀਵਿਧੀਆਂ ਸਬੰਧੀ ਜਾਣਕਾਰੀ ਵੀ ਕਾਨਫਰੰਸ ਦੌਰਾਨ ਸਾਂਝੀ ਕੀਤੀ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇ.ਐਮ.ਵੀ. ਵਿਖੇ ਇਨਕਲੂਜ਼ਨ ਦੇ ਸੰਦਰਭ ਵਿਚ ਵਿਭਿੰਨ ਐਕਸਚੇਂਜ ਪ੍ਰੋਗਰਾਮਾਂ ਅਤੇ ਸਮੇਂ ਦਰ ਸਮੇਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਦੇ ਆਯੋਜਨ ਨਾਲ ਕੇ.ਐਮ.ਵੀ. ਵਿਖੇ ਟੀਚਿੰਗ ਲਰਨਿੰਗ ਪ੍ਰਕਿਰਿਆ ਵਿਚ ਗਲੋਬਲ ਅਭਿਆਸਾਂ ਨੂੰ ਅਪਨਾਉਂਦੇ ਹੋਏ ਅਕੈਡਮੀਸ਼ੀਅਨਜ਼ ਅਤੇ ਸਕਾਲਰਜ਼ ਦੀ ਗਲੋਬਲ ਕਮਿਊਨਿਟੀ ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਆਪਣੇ ਸੰਬੋਧਨ ਦੇ ਅੰਤ ਵਿਚ ਉਨ੍ਹਾਂ ਕਿਹਾ ਕਿ ਸਿੱਖਿਆ ਇਕਸਾਰਤਾ ਵਿਚ ਇਕ ਗੇਮ ਚੇਂਜਰ ਹੈ ਅਤੇ ਸਰਹੱਦ ਰਹਿਤ ਸਮਾਵੇਸ਼ਤਾ ਨਿਆਂਪੂਰਨ, ਸ਼ਾਂਤਮਈ ਅਤੇ ਖੁਸ਼ਹਾਲ ਵਿਸ਼ਵਵਿਆਪੀ ਸਮਾਜ ਦਾ ਇਕ ਤਰੀਕਾ ਹੈ। ਉਨ੍ਹਾਂ ਦੀ ਪ੍ਰੈਜ਼ੈਂਟੇਸ਼ਨ ਨੂੰ ਸਰੋਤਿਆਂ ਵੱਲੋਂ ਵੀ ਖੂਬ ਸਰਾਹਿਆ ਗਿਆ। ਡਾ. ਨਯਿਮਾ, ਲੀਡਜ਼ ਬੈਕੇਟ ਯੂਨੀਵਰਸਿਟੀ ਨੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਮਹੱਤਵਪੂਰਨ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਵਿਅਕਤ ਕੀਤਾ ਅਤੇ ਕੇ.ਐਮ.ਵੀ. ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇ.ਐੱਮ.ਵੀ. ਆਪਣੇ ਸਰੋਕਾਰਾਂ, ਨੈਤਿਕ ਮੁੱਲਾਂ ਅਤੇ ਵਿਭਿੰਨ ਮਹੱਤਵਪੂਰਨ ਕੋਰਸਾਂ ਅਤੇ ਪ੍ਰਾਜੈਕਟਾਂ ਸਦਕਾ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਹੈ। ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਜੋ ਕੇ.ਐਮ.ਵੀ. ਦਾ ਦੌਰਾ ਕਰ ਚੁੱਕੇ ਹਨ ਨੇ ਕੇ.ਐਮ.ਵੀ. ਨੂੰ ਇੱਕ ਮਾਡਲ ਕਾਲਜ ਵਜੋਂ ਸੰਬੋਧਿਤ ਕੀਤਾ। ਵਰਨਣਯੋਗ ਹੈ ਕਿ ਪ੍ਰੋਫ਼ੈਸਰ ਅਤਿਮਾ ਸ਼ਰਮਾ ਦਿਵੇਦੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਸ਼ਖਸੀਅਤ ਹਨ ਜਿਨ੍ਹਾਂ ਨੂੰ ਅਕਸਰ ਯੂ.ਐਸ.ਏ., ਯੂ.ਕੇ., ਏਸ਼ੀਆ ਅਤੇ ਯੂਰਪ ਦੀਆਂ ਵਿਭਿੰਨ ਯੂਨੀਵਰਸਿਟੀਆਂ ਦੁਆਰਾ ਸਿੱਖਿਆ, ਅਗਵਾਈ ਅਤੇ ਸਾਹਿਤ ਜਿਹੇ ਵਿਸ਼ਿਆਂ ਤੇ ਕੁੰਜੀਵਤ ਭਾਸ਼ਣ ਅਤੇ ਮਾਹਿਰ ਮਹਿਮਾਨ ਵਜੋਂ ਬੁਲਾਇਆ ਜਾਂਦਾ ਰਹਿੰਦਾ ਹੈ। ਉਹ ਯੂ.ਐਸ.ਏ. ਦੀ ਬੋਸਟਨ ਯੂਨੀਵਰਸਿਟੀ, ਚੈਥਮ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਪ੍ਰਿੰਸਟਨ ਯੂਨੀਵਰਸਿਟੀ, ਹਾਵਰਡ ਯੂਨੀਵਰਸਿਟੀ ਤੋਂ ਇਲਾਵਾ ਬੀਜਿੰਗ ਯੂਨੀਵਰਸਿਟੀ (ਚੀਨ), ਹਾਂਗਕਾਂਗ ਯੂਨੀਵਰਸਿਟੀ, ਬਰਮਿੰਘਮ ਯੂਨੀਵਰਸਿਟੀ (ਯੂ. ਕੇ.), ਏਥਨਜ਼ ਯੂਨੀਵਰਸਿਟੀ, (ਗਰੀਸ), ਈਟੋਵੌਸ ਲੋਰੈਂਡ ਯੂਨੀਵਰਸਿਟੀ (ਹੰਗਰੀ) ਆਦਿ ਵਿਖੇ ਆਪਣੀ ਫੇਰੀ ਤੋਂ ਇਲਾਵਾ ਓਥੇ ਆਯੋਜਿਤ ਹੋਈਆਂ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿਚ ਵੀ ਵਿੱਚ ਸ਼ਿਰਕਤ ਕਰ ਚੁੱਕੇ ਹਨ।