ਫਗਵਾੜਾ 27 ਜੁਲਾਈ (ਸ਼ਿਵ ਕੋੜਾ) :ਸ਼ਿਵ ਸੈਨਾ (ਬਾਲ ਠਾਕਰੇ) ਵਲੋਂ ਪਾਰਟੀ ਸੁਪਰੀਮੋ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਜਨਮ ਦਿਵਸ ਸਥਾਨਕ ਈ.ਐਸ.ਆਈ. ਹਸਪਤਾਲ ਦੇ ਨਜਦੀਕ ਇੰਡਸਟ੍ਰੀਅਲ ਏਰੀਆ ਸਥਿਤ ਸਲਮ ਬਸਤੀ ‘ਚ ਗਰੀਬ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਸ਼ਿਵ ਸੈਨਾ ਦੇ ਸੀਨੀਅਰ ਆਗੂ ਸ਼ਮੇਸ਼ਰ ਭਾਰਤੀ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਬੱਚਿਆਂ ਵਿਚ ਮਿਠਾਈਆਂ ਵੰਡੀਆਂ ਗਈਆਂ ਤੇ ਉਪਰੰਤ ਈ.ਐਸ.ਆਈ. ਤੋਂ ਇਲਾਵਾ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਮਰੀਜਾਂ ਨੂੰ ਫਲ ਫਰੂਟ ਭੇਂਟ ਕਰਕੇ ਉਹਨਾਂ ਦਾ ਹਾਲਚਾਲ ਪੁੱਛਿਆ ਗਿਆ। ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਸ੍ਰੀ ਉਧਵ ਠਾਕਰੇ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਅਰਦਾਸ ਕਰਨ ਉਪਰੰਤ ਸੀਨੀਅਰ ਆਗੂ ਜਤਿੰਦਰ ਕੁਮਾਰ ਨੂੰ ਸ਼ਿਵ ਸੈਨਾ ਦੀ ਹੀ ਯੁਨਿਟ ਕਾਮਗਾਰ ਸੈਨਾ ਦਾ ਫਗਵਾੜਾ ਸ਼ਹਿਰੀ ਪ੍ਰਧਾਨ ਥਾਪਿਆ ਤੇ ਕਿਹਾ ਕਿ ਪਾਰਟੀ ਸੁਪ੍ਰੀਮੋ ਉਧਵ ਠਾਕਰੇ ਦੀ ਪ੍ਰੇਰਣਾ ਨਾਲ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਲੋਂ ਦਿੱਤੇ ਨਾਅਰੇ ‘ਸ਼ਿਵ ਸੈਨਾ ਆਪਕੇ ਦਰਬਾਰ’ ਤਹਿਤ ਸ਼ਿਵ ਸੈਨਿਕ ਘਰੋਂ ਘਰੀ ਜਾ ਕੇ ਸ਼ਿਵ ਸੈਨਾ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹੋਏ ਪਾਰਟੀ ਨੂੰ ਵਿਸਥਾਰ ਦੇਣਗੇ। ਇਸ ਮੌਕੇ ਜਿਲ੍ਹਾ ਉਪ ਪ੍ਰਧਾਨ ਸ਼ੰਮੀ, ਪਵਨ ਕੁਮਾਰ ਸਿਟੀ ਟਰਾਂਸਪੋਰਟ ਸੈਲ ਪ੍ਰਧਾਨ, ਅਨਿਲ ਕੁਮਾਰ, ਮੰਗਲ, ਕਮਲ ਗਾਂਗੜ ਪ੍ਰਧਾਨ ਦਿਹਾਤੀ ਤੋਂ ਇਲਾਵਾ ਹੋਰ ਸ਼ਿਵ ਸੈਨਾ ਆਗੂ ਤੇ ਵਰਕਰ ਹਾਜਰ ਸਨ।