ਜਲੰਧਰ(ਨਿਤਿਨ ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੇ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਸਵਰਗਵਾਸੀ ਚੰਨਣ ਸਿੰਘ ਅਤੇ ਕਾਕਾ ਚੰਨਪ੍ਰੀਤ ਸਿੰਘ ਚੰਨੀ ਦੀ ਯਾਦ ਵਿੱਚ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ‘ਚ ਅਖਾਂ, ਦੰਦਾਂ,ਕੰਨ,ਹੱਡੀਆਂ, ਜਨਾਨਾਂ ਰੋਗ ਅਤੇ  ਦਿਲ ਦੇ ਮਰੀਜ਼ਾਂ ਦਾ ਮੁਫਤ ਮੈਡੀਕਲ ਜਾਂਚ ਤੋਂ ਇਲਾਵਾ 18 ਮੁਫਤ ਅਖਾਂ ਦੇ ਓਪਰੇਸ਼ਨ, ਮੁਫਤ ਬੀ.ਐਮ.ਡੀ ਟੈਸਟ, ਸ਼ੂਗਰ ਟੈਸਟ, ਈ.ਸੀ.ਜੀ ਤੇ ਹੋਰ ਟੈਸਟ ਮੁਫਤ ਕੀਤੇ ਗਏ। ਇਸ ਮੈਡੀਕਲ ਕੈਂਪ ਵਿੱਚ ਹਸਪਤਾਲ ਕਮੇਟੀ ਵਲੋਂ ਕਮਲਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਧਮੀਜਾ, ਸਤੀਸ਼ ਕੁਮਾਰ ਕੈਸ਼ੀਅਰ, ਗੁਰਜੀਤ ਸਿੰਘ ਪੋਪਲੀ, ਜਸਬੀਰ ਸਿੰਘ, ਗੁਰਬਖਸ਼ ਸਿੰਘ, ਮਹਿੰਦਰਪਾਲ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ,ਅਸ਼ੋਕ ਚੱਢਾ, ਅਮਰਜੀਤ ਸਿੰਘ ਭਾਟੀਆ, ਅਮ੍ਰਿਤਪਾਲ ਸਿੰਘ ਭਾਟੀਆ, ਦਰਸ਼ਨ ਸਿੰਘ ਗੁਲਾਟੀ ਤੇ ਹੋਰ ਕਮੇਟੀ ਮੈਂਬਰ ਹਾਜਰ ਸਨ ।
ਇਸ ਕੈਂਪ ਵਿਚ ਚੰਨਣ ਸਿੰਘ ਚਿੱਟੀ ਪਰਿਵਾਰ ਵਲੋਂ 1 ਲੱਖ ਰੁਪਏ ਦੀ ਸੇਵਾ ਕੀਤੀ ਗਈ ਤੇ ਸਾਰੇ ਕੈਂਪ ਦੀ ਸੇਵਾ ਕੀਤੀ ਗਈ। ਅਜ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ.ਜਸਬੀਰ ਸਿੰਘ ਬਰਾੜ, ਸ.ਗੁਰਪ੍ਰਤਾਪ ਸਿੰਘ ਵਡਾਲਾ,ਸ਼੍ਰੀ ਮਹਿੰਦਰ ਭਗਤ, ਸ਼੍ਰੀ ਅਨਿਲ ਕੁਮਾਰ ਮੀਨਿਆ,ਗੁਰਦੇਵ ਸਿੰਘ ਭਾਟੀਆ, ਤੇਗਾ ਸਿੰਘ ਬਲ,ਰਜਵੰਤ ਸਿੰਘ ਸੁੱਖਾ, ਅਮਰਜੀਤ ਸਿੰਘ ਕਿਸ਼ਨਪੁਰਾ, ਜਸਬੀਰ ਸਿੰਘ ਦਕੋਹਾ, ਗੁਰਦਰਸ਼ਨ ਲਾਲ, ਸ਼੍ਰੀ ਕੇ ਐਲ ਅਰੋੜਾ, ਸਤਨਾਮ ਅਰੋੜਾ, ਸਤਪਾਲ ਪਾਲਾ,ਵਿਜੇ ਯਾਦਵ, ਚਮਨ ਲਾਲ ਸਾਰੰਗਲ, ਗੋਪਾਲ ਕਿਸ਼ਨ ਅਰੋੜਾ, ਅਮ੍ਰਿਤ ਲਾਲ ਚੱਢਾ, ਸਤਪਾਲ ਸਿੰਘ ਸਿਦਕੀ, ਗੁਰਬਖਸ਼ ਸਿੰਘ ਜੁਨੇਜਾ, ਇੰਦਰਬੀਰ ਸਿੰਘ, ਹਰਿੰਦਰ ਸਿੰਘ ਢੀਂਡਸਾ, ਜੋਗਿੰਦਰ ਸਿੰਘ ਗਾਂਧੀ, ਕਮਲ ਟੱਕਰ, ਹਰਪ੍ਰੀਤ ਸਿੰਘ ਗਾਂਧੀ, ਲਵਲੀ ਉਬਰਾਏ, ਜੈ ਦਵਿੰਦਰ ਸਿੰਘ,ਸੁਰੇਸ਼ ਕੁਮਾਰ ਵੀ ਸ਼ਾਮਲ ਹੋਏ। ਜਿਹਨਾਂ ਸੁਸਾਇਟੀਆਂ ਨੇ ਸੇਵਾ ਨਿਭਾਈ ਉਹਨਾਂ ‘ਚ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦਖਣੀ, ਆਖਰੀ ਉਮੀਦ ਵੈਲਫੇਅਰ ਸੁਸਾਇਟੀ, ਭਾਈ ਘਨੱਈਆ ਜੀ ਸੇਵਾ ਸੁਸਾਇਟੀ, ਗ੍ਰੀਨ ਲਾਈਫ ਵੈਲਫੇਅਰ ਸੁਸਾਇਟੀ, ਗੁਰੂ ਰਵਿਦਾਸ ਮੰਦਰ ਕਮੇਟੀ ਸ਼ਾਸਤਰੀ ਨਗਰ, ਸ਼੍ਰੀ ਸ਼ਿਵ ਦੁਰਗਾ ਮੰਦਰ ਕਮੇਟੀ ਅਤੇ ਹਿਊਮਨ ਕੇਅਰ ਸੁਸਾਇਟੀ ਸ਼ਾਮਲ ਸਨ। ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨੇ 150 ਪੌਦੇ ਮੁਫਤ ਵੰਡੇ ਗਏ। ਸਟੇਜ ਦੀ ਸੇਵਾ ਸ.ਗੁਰਮੀਤ ਸਿੰਘ ਨੇ ਨਿਭਾਈ।