ਕਿਸ਼ਨਗੜ੍ਹ (ਗੁਰਦੀਪ ਸਿੰਘ ਹੋਠੀ ) ਦੇਸ਼ ਭਰ ‘ਚ ਚੱਲ ਰਹੇ ਕੋਰੋਨਾ ਵਾੲਿਰਸ ਦੇ ਭਿਆਨਕ ਪ੍ਰਕੋਪ ਦੇ ਮੱਦੇ ਨਜ਼ਰ ਤੇ ਮੌਜੂਦਾ ਹਾਲਤਾਂ ਨੂੰ ਬਿਅਾਨ ਹਿੱਤ ਰਖਦਿਆਂ ਦੇਸ਼ ਦੇ ਕਰੋੜਾਂ ਅੰਬੇਡਕਾਰੀ ਸਾਥੀਆਂ ਵੱਲੋਂ ਅਾਪਣੋ ਅਾਪਣੇ ਗਲੀਅਾ, ਮੁਹੱਲਿਆਂ, ਸ਼ਹਿਰਾਂ ਤੇ ਪਿੰਡ ‘ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 129 ਜੈਅੰਤੀ ਸਮਾਰੋਹ ਪ੍ਰਸ਼ਾਸਨ ਦੀਅਾਂ ਹਦਾਇਤਾਂ ਸੰਪੂਰਨ ਸਤਿਕਾਰ ਕਰਦਿਆਂ ਤੇ ਸੋਸਲ ਡਿਸਕੈਸ ਦਾ ਧਿਆਨ ਰੱਖਦਿਆਂ ਬੜੇ ਸਧਾਰਨ ਤਰੀਕਿਅਾ ਨਾਲ ਮਨਾਇਆ ਗਿਆ l ੲਿਸ ਸੰਦਰਤ ਹੇਠ ਕਿਸ਼ਨਗੜ੍ਹ ਵਿਖੇ ਅੰਬੇਡਕਾਰੀ ਸਾਥੀਆਂ ਵੱਲੋਂ ਗ੍ਰਾਮ ਪੰਚਾਇਤ ਨਾਲ ਮਿਲ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਬੜੇ ਸਾਦੇ ਤਰੀਕੇ ਨਾਲ ਮਨਾਇਆ l ੲਿਸ ਮੌਕੇ ਹਾਜ਼ਰੀਨ ਵੱਲੋਂ ਬਾਬਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ੳੁੱਘੇ ਸਮਾਜ ਸੇਵੀ ਡਾ. ਗੁਰਬਖਸ਼ ਸੁਅਾਮੀ ਤੇ ਸਰਪੰਚ ਕਰਮਜੀਤ ਕੌਰ ਨੇ ਸਾਂਝੇ ਤੌਰ ਤੇ ਅਾਖਿਅਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੁਪਨਿਆਂ ਦਾ ਸਿਰਜਿਆ ਭਾਰਤ ਅਸਲੀ ਰੂਪ ‘ਚ ਸਿਰਜਣ ਲਈ ਹਮੇਸ਼ਾਂ ਅੰਬੇਡਕਾਰੀ ਸਾਥੀਆਂ ਦਾ ਕਾਰਵਾਂ ਅੱਗੇ ਤੋਂ ਅੱਗੇ ਵੱਧਦਾ ਜਾਵੇ ਅਤੇ ਉਨ੍ਹਾਂ ਦੀ 129ਵੀਂ ਪਾਵਨ ਜੈਅੰਤੀ ਮੌਕੇ ਸੰਵਿਧਾਨ ਦਾ ਸੱਚੇ ਮਨੋਂ ਸਤਿਕਾਰ ਤੇ ਪ੍ਰਸ਼ਾਸਨ ਦੀਅਾਂ ਹਦਾਇਤਾਂ ਦੀ ਤਨ-ੋਮਨੋ ਪਾਲਣਾ ਸੱਚੀ ਸੁੱਚੀ ਮੁਬਾਰਕਬਾਦ ਹੈ l ੲਿਸ ਮੌਕੇ ਹੋਰਾਂ ਤੋਂ ਇਲਾਵਾ ਮਾ: ਸੁਰਜੀਤ ਸਿੰਘ ਜੱਸਲ, ਜਸਵੀਰ ਕੁਮਾਰ, ਵਿਜੈ ਕੁਮਾਰ, (ਦੋਨੋ ਪੰਚ), ਲੰਬੜਦਾਰ ਬਹਾਦਰ ਚੰਦ, ਸੋਢੀ ਰਾਮ ਪੀ. ਵੈ, ਅੰਮ੍ਰਿਤਪਾਲ ਸੌਂਧੀ, ਗੁਰਵਿੰਦਰ ਸਿੰਘ, ਡਾ. ਗੁਰਬਖਸ਼ ਸੁਅਾਮੀ ਤੇ ਸਰਪੰਚ ਕਰਮਜੀਤ ਕੌਰ ਅਾਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ l
ਕੈਪਸ਼ਨ : ਕਿਸ਼ਨਗੜ੍ਹ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 129ਵੇਂ ਜੈਅੰਤੀ ਸਮਾਰੋਹ ਫੁੱਲ ਮਾਲਾਵਾਂ ਅਰਧਿਤ ਕਰਦੇ ਹੋਏ ਡਾ. ਗੁਰਬਖਸ਼ ਸੁਅਾਮੀ, ਮਾ: ਸੁਰਜੀਤ ਸਿੰਘ ਜੱਸਲ ਤੇ ਹੋਰ l