ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਰਾਹੀਂ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ.
ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ
ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ “ਸਵੱਛ ਭਾਰਤ ਅਭਿਆਨ” ਦਾ ਟੀਚਾ ਪੂਰਾ ਕਰਨ
ਲਈ ਕੂੜਾ ਨਜਿੱਠਣ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਤਹਿਤ ਗਲਨਸ਼ੀਲ ਕਚਰੇ ਤੋਂ ਜੈਵਿਕ
ਖਾਦ ਬਣਾਉਣ ਵਾਲੀ “ਐਰੋਬਿਕ ਹਨੀਕੋਂਬ ਪਿੱਟ” ਸਬੰਧੀ ਵਿਦਿਆਰਥੀਆਂ ਨੂੰ
ਸਿੱਖਿਅਤ ਕੀਤਾ ਗਿਆ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਵਲੋਂ ਕੈਂਪਸ ਦੇ
ਘਾਹ- ਫੂਸ ਅਤੇ ਪੱਤਿਆਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ
ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ
ਰੱਖੋਗੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਕੂੜੇ ਤੋਂ ਖਾਦ ਤਿਆਰ ਕਾਨ ਵਾਲੀ ਪਿੱਟ ਦੀ ਮਹੱਤਤਾ ਅਤੇ
ਵਰਤੋਂ ਬਾਰੇ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਸਭਨਾਂ ਨੂੰ ਸਫ਼ੳਮਪ;ਾਈ
ਦਾ ਸੰਦੇਸ਼ ਘਰ ਘਰ ਪੁਹਚਾਉਣ ਦੀ ਨਸੀਹਤ ਕੀਤੀ ਤਾਂ ਕਿ ਅਸੀਂ ਆਪਣੇ ਘਰ, ਮੁਹਲੇ,
ਸ਼ਹਿਰ, ਪ੍ਰਦੇਸ਼ ਅਤੇ ਦੇਸ਼ ਨੂੰ ਸਾਫ਼ੳਮਪ; ਸੁਥਰਾ ਅਤੇ ਬਿਮਾਰੀ ਮੁੱਕਤ ਬਣਾ
ਸਕੀਏ।ਸੀ.ਡੀ.ਟੀ.ਪੀ ਸਕੀਮ ਅਧੀਨ ਮੇਹਰ ਚੰਦ ਕਾਲਜ ਜਲੰਧਰ ਵਿੱਚ ਬਣੀ “ਐਰੋਬਿਕ ਹਨੀਕੋਂਬ
ਪਿਟ” ਸ਼ਹਿਰ ਦੀ ਪਹਿਲੀ ਅਤੇ ਸੁੰਦਰ ਪਿਟ ਹੈ ਜੋਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਢੁੱਕਵੀਂ
ਤਕਨੀਕ ਫੈਂਲਾਉਣ ਲਈ ਸਹਾਇਕ ਸਿੱਧ ਹੋ ਰਹੀ ਹੈ। ਇਸ ਤੋਂ ਤਿਆਰ ਹੋਈ ਖਾਦ ਹੀ ਕਾਲਜ
ਕੈਪਸ ਨੂੰ ਹਰਿਆ-ਭਰਿਆ ਰੱਖਣ ਲਈ ਵਰਤੀ ਜਾਂਦੀ ਹੈ ਅਤੇ ਅਸੀਂ ਇਸ ਵਿਧੀ ਦੀ ਜਾਣਕਾਰੀ
ਪਿੰਡ- ਪਿੰਡ ਪਹੁਚਾ ਰਹੇ ਹਾਂ।ਇਸ ਮੌਕੇ ਤੇ ਵਿਦਿਆਰਥੀਆਂ ਦੀ ਜਾਗਰੁਕਤਾ ਲਈ
ਸੀ.ਡੀ.ਟੀ.ਪੀ. ਵਿਭਾਗ ਵਲੋਂ ਤਿਆਰ ਸਵੱਛਤਾ ਸਬੰਧੀ ਰੰਗੀਨ ਪੈਂਫਲੈਟ ਵੀ ਜਾਰੀ ਕੀਤਾ ਗਿਆ
ਅਤੇ ਕਲਾਸਾਂ ਵਿੱਚ ਵੰਡਿਆ ਗਿਆ।ਇਸ ਮੌਕੇ ਮਿਸ ਨੇਹਾ (ਸੀ. ਡੀ. ਕੰਸਲਟੈਂਟ),ਮਨੋਜ
ਕੁਮਾਰ, ਸੁਰੇਸ਼ ਕੁਮਾਰ ਅਤੇ ਜੋਗਿੰਦਰ ਹਾਜਿਰ ਸਨ।