ਜਲੰਧਰ (ਨਿਤਿਨ ਕੌੜਾ ) :ਅਰਬਨ ਅਸਟੇਟ ਫੇਸ 1 ਦੇ ਰਹਿਣ ਵਾਲੇ ਸ: ਸੁਰਜੀਤ ਸਿੰਘ ਦੀ ਕੁੱਟਮਾਰ ਅਤੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਮੋਗੇ ਦੇ ਰਹਿਣ ਵਾਲੇ ਦੇਵੀ ਦਿਆਲ ਵੱਲੋਂ ਕੀਤੇ ਗਈ ਜਿਸ ਦੇ ਤਹਿਤ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਜਿਸ ਦੇ ਵਿਚ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਜਲੰਧਰ ਤੋਂ ਗੁਰਿੰਦਰ ਸਿੰਘ ਮਝੈਲ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਸ਼ਮਸ਼ੇਰ ਸਿੰਘ ਸ਼ਮੀ ਮੰਗਲ ਸਿੰਘ, ਸਤਿਕਾਰ ਕਮੇਟੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰਾਜੇਵਾਲ ਤੋਂ ਪਰਮਜੀਤ ਸਿੰਘ ਸਤਵੀਰ ਸਿੰਘ ਅਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਨਿੱਝਰ ਗੁਰਪਾਲ ਸਿੰਘ ਗੁਰਪ੍ਰੀਤ ਸਿੰਘ ਗੋਪੀ ਜਗਤਾਰ ਸਿੰਘ ਤਾਰੀ, ਜਲੰਧਰ ਕੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ, ਗੁਰਦੁਆਰਾ ਸਿੰਘ ਸਭਾ ਜਮਸ਼ੇਰ ਖ਼ਾਸ ਤੋਂ ਬਹਾਦਰ ਸਿੰਘ ਸਤਵੰਤ ਸਿੰਘ ਮੁੱਧੜ ਹਰਮੇਲ ਸਿੰਘ ਪਵਿੱਤਰ ਸਿੰਘ ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਸ਼ੇਰਗਿੱਲ ਮੁੱਖ ਸਲਾਹਕਾਰ ਜਲੰਧਰ ਰਾਜੇਵਾਲ,ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜਮਸ਼ੇਰ ਤੋਂ ਲਸ਼ਕਰ ਸਿੰਘ ਵੱਲੋਂ ਥਾਣਾ ਕੈਂਟ ਵਿਖੇ ਇਕੱਠੇ ਹੋ ਕੇ ਦੇਵੀ ਦਿਆਲ ਉਤੇ ਬਣਦੀ ਕਾਨੂੰਨੀ ਧਰਾਵਾਂ 295 A, 323, 325, 34, ਦੇ ਤਹਿਤ ਕਾਨੂੰਨੀ ਕਰਵਾਈ ਕੀਤੀ ਗਈ ਤੇ ਪੁਲਸ ਨੂੰ ਇਹ ਵੀ ਕਿਹਾ ਕਿ ਇਸ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਇਹ ਹਰ ਵਾਰ ਸਿੱਖਾਂ ਨਾਲ ਹੀ ਕਿਉਂ ਹੁੰਦਾ ਹੈ ਵਾਰ ਵਾਰ ਇਹੋ ਜਿਹੀਆਂ ਕੋਝੀਆਂ ਚਾਲਾਂ ਸਿੱਖ ਬਰਦਾਸ਼ਤ ਨਹੀਂ ਕਰਨਗੇ ਨਹੀਂ ਤਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜਬੂਰ ਹੋਣਗੇ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਸ ਮੁਜਰਿਮ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ