ਪੰਜਾਬ: ਸਿਖਸ ਫ਼ਾਰ ਇਕੁਐਲਿਟੀ ਫਾਊਂਡੇਸ਼ਨ ਵੱਲੋਂ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਰੱਖੇ ਗਏ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਅਤੇ ਬਾਕੀ ਵਿਅਕਤੀਆਂ ਲਈ 51 ਹਾਈਜਿਨ ਕਿੱਟਾਂ ਐਸਐਮਓ ਸਿਵਲ ਹਸਪਤਾਲ ਫਗਵਾੜਾ ਸ੍ਰੀ ਕਮਲ ਕਿਸ਼ੋਰ ਜੀ ਨੂੰ ਭੇਂਟ ਕੀਤੀਆਂ ਗਈਆਂ !
ਸਿਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਫਗਵਾੜਾ ਨੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਕਿੱਟਾਂ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਸਾਮਾਨ ਜਿਨ੍ਹਾਂ ਵਿੱਚ ਸੈਨੀਟਾਈਜ਼ਰ ਮਾਸਕ ਬਰਸ਼ ਪੇਸਟ ਡੈਟੋਲ ਮੱਛਰਦਾਨੀਆਂ ਕਛੂਆ ਛਾਪ ਨਾਰੀਅਲ ਤੇਲ ਸਾਬਣ ਆਦਿ ਜ਼ਰੂਰੀ ਵਸਤਾਂ ਪਾਈਆਂ ਗਈਆਂ ਹਨ !
ਇਸ ਵਕਤ ਸਿਵਲ ਹਸਪਤਾਲ ਦੇ ਵਿੱਚ 48 ਦੇ ਕਰੀਬ ਵਿਅਕਤੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ ਜਿਨ੍ਹਾਂ ਲਈ ਇਹ ਸਾਮਾਨ ਮੁਹੱਈਆ ਕਰਵਾਇਆ ਗਿਆ !
ਇਸ ਤੋਂ ਪਹਿਲਾਂ ਫਾਊਂਡੇਸ਼ਨ ਵੱਲੋਂ ਫਗਵਾੜੇ ਦੇ ਲੋੜਵੰਦ ਪਰਿਵਾਰਾਂ ਨੂੰ ਅਜਿਹੀਆਂ 500 ਦੇ ਕਰੀਬ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ
ਅਤੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆ ਜਾ ਚੁੱਕਾ ਹੈ !
ਇਸ ਸੇਵਾ ਦੌਰਾਨ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਸਮਾਨ ਦਿੰਦਿਆਂ ਉਨ੍ਹਾਂ ਦੀ ਕੋਈ ਵੀ ਫੋਟੋ ਜਾਂ ਵੀਡੀਓ ਨਹੀਂ ਬਣਾਈ ਜਾਂਦੀ!
ਉਨ੍ਹਾਂ ਕਿਹਾ ਕਿ ਫਗਵਾੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾਵਾਂ ਅੱਗੇ ਵੀ ਜ਼ਾਰੀ ਰੱਖਿਆ ਜਾਣਗੀਆਂ ਇਸ ਮੌਕੇ ਹਰਪ੍ਰੀਤ ਸਿੰਘ ਸੋਢੀ ,ਇਕਬਾਲ ਸਿੰਘ , ਸਰਬਜੀਤ ਸਿੰਘ ਬੱਤਰਾ, ਐਡਵੋਕੇਟ ਸੁਖਵਿੰਦਰ ਸਿੰਘ, ਉਂਕਾਰ ਸਿੰਘ ,ਹਜ਼ਾਰਾ ਸਿੰਘ, ਕਮਲਬੀਰ ਸਿੰਘ ,ਸੁਖਜੀਤ ਸਿੰਘ,
ਜਗਪ੍ਰੀਤ ਸਿੰਘ ਹਾਜ਼ਰ ਸਨ!