ਫਗਵਾੜਾ, 9 ਅਕਤੂਬਰ (ਸ਼ਿਵ ਕੋੜਾ) ਸਿਨੇਮਾ ਰੋਡ ਪਰਮਾਰ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਲਾਲ ਦੀ ਅਗਵਾਈ ਹੇਠ ਕਰੋਨਾ ਟੀਕਾਕਰਨ ਦਾ ਕੈਂਪ ਮੰਦਿਰ ਸ਼ਿਵਾਲਾ ਦਾਮੋਦਰ ਦਾਸ ਨਾਈਆਂ ਵਾਲਾ ਚੌਕ, ਸਿਨੇਮਾ ਰੋਡ ਵਿਖੇ ਲਗਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਮੈਡਮ ਏਕਤਾ ਦੀ ਟੀਮ ਵਲੋਂ ਕੋਵਾਸ਼ੀਲਡ ਵੈਕਸੀਨ ਦੇ ਪਹਿਲੀ ਅਤੇ ਦੂਜੀ ਖ਼ੁਰਾਕ ਵਾਲਿਆਂ ਦੇ 150 ਲੋਕਾਂ ਦੇ ਟੀਕੇ ਲਗਾਏ ਗਏ । ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਾਜ ਕੁਮਾਰ, ਸੁਰਿੰਦਰ ਕੁਮਾਰ, ਹਰਜਿੰਦਰ ਮਾਹੀ, ਕਰਨ ਢੱਲਾ ਆਦਿ ਸ਼ਾਮਲ ਹੋਏ