ਜਲੰਧਰ 25 ਅਪ੍ਰੈਲ 2020
ਜ਼ਿਲ•ਾ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀਆਂ ਸੁੱਖ ਸਹੂਲਤਾਂ ਦਾ ਖ਼ਿਆਲ ਰੱਖਦੇ ਹੋਏ ਉਨ•ਾਂ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਜਰੂਰੀ ਚੀਜ਼ਾਂ ਦੀਆਂ ਨਿੱਜੀ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ ‘ਤੇ ਮੁੱਖ ਕਾਰਜਕਾਰੀ ਅਫ਼ਸਰ ਸਮਾਰਟ ਸਿਟੀ ਸ਼ੀਨਾ ਅਗਰਵਾਲ ਦੀ ਅਗਵਾਈ ਵਿੱਚ ਉਚ ਤਾਕਤੀ ਕਮੇਟੀ ਜਿਸ ਵਿੱਚ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਅਤੇ ਸਬ ਡਵੀਜ਼ਨਲ ਅਫ਼ਸਰ ਭੂਮੀ ਰੱਖਿਆ ਲੁਪਿੰਦਰ ਸਿੰਘ ਸ਼ਾਮਿਲ ਹਨ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰ ਲਾਲ ਦੀ ਅਗਵਾਈ ਵਾਲੀ ਡਾਕਟਰੀ ਟੀਮ ਨਾਲ ਤਾਲਮੇਲ ਕਰਕੇ ਇਸ ਕਾਜ ਨੂੰ ਕੀਤਾ ਗਿਆ। ਇਹ ਕਿਟਾਂ ਮਰੀਜ਼ਾਂ ਦੀਆਂ ਰੋਜ਼ਾਨਾ ਦੀਆਂ ਜਰੂਰਤਾਂ ਲਈ ਲੋੜੀਂਦੇ ਸਮਾਨ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤੀਆਂ ਗਈਆਂ ਹਨ।
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਪੁਰਸ਼ ਅਤੇ ਮਹਿਲਾ ਮਰੀਜ਼ਾਂ ਲਈ ਵੱਖਰੀਆਂ-ਵੱਖਰੀਆਂ ਕਿੱਟਾਂ ਬਣਾਈਆਂ ਗਈਆਂ ਹਨ। ਮਹਿਲਾ ਮਰੀਜ਼ਾਂ ਲਈ ਗੁਲਾਬੀ ਅਤੇ ਪੁਰਸ਼ ਮਰੀਜ਼ਾਂ ਲਈ ਚਿੱਟੇ ਰੰਗ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆ ਹਨ। ਹਰੇਕ ਕਿੱਟ ਵਿੱਚ ਦੰਦਾਂ ਵਾਲਾ ਬਰੱਸ਼, ਟੂਥ ਪੇਸਟ, ਨਹਾਉਣ ਵਾਲਾ ਸਾਬਣ, ਨੈਪਕਿਨ, ਔਡੋਮੌਸ, ਹੱਥ ਧੋਣ ਵਾਲਾ ਸਾਬਣ, ਟਾਇਲਟ ਪੇਪਰ, ਡਿਸਪੋਜੇਬਲ ਪਲੇਟਾਂ, ਗਲਾਸ, ਚੱਪਲ, ਤੌਲੀਆ, ਸੈਨੇਟਰੀ ਨੈਪਕਿਨ, ਸ਼ੇਵਿੰਗ ਕਿੱਅ, ਤੇਲ, ਕੰਘੀ, ਸਰਫ਼ ਸਾਬਣ ਅਤੇ ਹੋਰ ਜਰੂਰੀ ਚੀਜਾਂ ਤੋਂ ਇਲਾਵਾ ਜੇ ਕੋਈ ਬੱਚਾ ਹੈ ਤਾਂ ਡਾਈਪਰ ਮੌਜੂਦ ਹੈ। ਕਿੱਟ ਦੀ ਵਰਤੋਂ ਕਰਨ ਉਪਰੰਤ ਜ਼ਿਲ•ਾ ਪ੍ਰਸ਼ਾਸਨ ਵਲੋਂ ਮਹਿਲਾ ਤੇ ਪੁਰਸ਼ ਮਰੀਜ਼ਾਂ ਨੂੰ ਹੋਰ ਕਿੱਟਾ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤਰ•ਾਂ ਕਰਨ ਦਾ ਮੁੱਖ ਮੰਤਵ ਇਲਾਜ ਲਈ ਸਿਵਲ ਹਸਪਤਾਲ ਆਏ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਨਾਲ ਸਦਭਾਵਨਾ ਵਾਲਾ ਵਿਵਹਾਰ ਕਰਨਾ ਹੈ। ਉਨ•ਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਤੋਂ ਇਲਾਵਾ ਉਨਾਂ ਦੀਆਂ ਸਹੂਲਤਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਮਰੀਜ਼ਾ ਨੂੰ ਇਸ ਬਿਮਾਰੀ ਦਾ ਮਾਨਸਿਕ ਤੋਰ ‘ਤੇ ਮਜਬੂਤ ਕਰਕੇ ਡਾਕਟਰਾਂ ਵਲੋਂ ਇਲਾਜ ਰਾਹੀਂ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤਣਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਮਰੀਜ਼ਾਂ ਦੀ ਭਲਾਈ ਲਈ ਅਜਿਹੇ ਕਾਜ ਕਰਨ ਲਈ ਪਾਬੰਦ ਹੈ।