ਜਲੰਧਰ : ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰ. ਬਲਬੀਰ
ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾ.ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੀ ਯੋਗ ਅਗਵਾਈ
ਹੇਠ ਜੱਚਾ ਬੱਚਾ ਓ.ਪੀ.ਡੀ ਸਿਵਲ ਹਸਪਤਾਲ ਜਲੰਧਰ ਵਿਖੇ ਕੋਵਿਡ-19 ਨੂੰ ਮੱਦੇਨਜ਼ਰ ਰੱਖਦਿਆਂ ਵਿਸ਼ਵ ਅਬਾਦੀ
ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਇੰਦੂ ਬਾਲਾ ਗਾਇਨੀਕੋਲੋਜਿਸਟ ਪੀ.ਪੀ.ਯੂਨਿਟ ਜਲੰਧਰ ਨੇ ਲੋਕਾਂ
ਨੂੰ ਕਿਹਾ ਕਿ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥਾਂ ਨੂੰ 20 ਸੈਕਿੰਡ ਤੱਕ ਧੋਣ ਆਦਿ ਦਾ
ਪੂਰਾ ਧਿਆਨ ਰੱਖਿਆ ਜਾਵੇ।ਉਨਾ ਕਿਹਾ ਕਿ ਇਸ ਸਾਲ ਜਨਸੰਖਿਆ ਜਾਗਰੂਕਤਾ ਮੁਹਿੰਮ ਦਾ ਸਲੋਗਨ
ਬਿਪਤਾ ਦੀ ਘੜੀ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਆਤਮ ਨਿਰਭਰ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ
ਜਿੰਮੇਵਾਰੀ ਹੈ । ਉਨਾ ਕਿਹਾ ਕਿ ਵੱਧ ਰਹੀ ਅਬਾਦੀ ਆਉਣ ਵਾਲੇ ਭਵਿੱਖ ਲਈ ਖਤਰਾ ਹੈ। ਸੀਮਿਤ ਪਰਿਵਾਰ
ਹਮੇਸ਼ਾ ਸੁਖੀ ਪਰਿਵਾਰ ਹੁੰਦਾ ਹੈ। ਇਸ ਮੌਕੇ ਡਾ. ਮੁਨੀਸ਼ ਅਤੇ ਡਾ. ਵਾਜਿੰਦਰ ਸਿੰਘ ਦੋਵੇਂ
(ਬੱਚਿਆਂ ਦੇ ਰੋਗਾਂ ਦੇ ਮਾਹਿਰ) ਵਲੋਂ ਬੱਚਿਆਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਬੱਚਿਆਂ ਵਿੱਚ
ਘੱਟੋ – ਘੱਟ ਤਿੰਨ ਸਾਲ ਦਾ ਵਕਫਾ ਰੱਖਣ ਲਈ ਪਰਿਵਾਰ ਭਲਾਈ ਦੇ ਸਪੇਸਿੰਗ ਮੈਥਿਡ ਅਪਣਾਏ ਜਣ।
ਇਸ ਮੌਕੇ ਡਾ. ਗੁਰਮੀਤ ਕੌਰ ਗਾਇਨੀਕੋਲੋਜਿਸਟ ਨੇ ਕਿਹਾ ਕਿ ਮਿਤੀ 11-07-2020 ਤੋਂ  24-
07-2020 ਪਰਿਵਾਰ ਭਲਾਈ ਤਹਿਤ ਕੰਟਰਾਸੈਪਟਿਵ ਇੰਜੈਕਟੇਬਲ (ਐਮ.ਪੀ.ਏ.) ਅੰਤਰਾ, ਪੀ.ਪੀ.ਆਈ ਯੂ
ਸੀ ਡੀ,ਓਰਲ ਪਿਲਜ ਅਤੇ ਕੰਡੋਮ ਆਦਿ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨਾ ਕਿਹਾ ਕਿ ਇਹ
ਕੰਟਰਾਸੈਪਟਿਵ ਇੰਜੈਕਟੇਬਲ (ਐਮ.ਪੀ.ਏ.) ਅੰਤਰਾ ਇੰਜੈਕਸ਼ਨ ਲਾਉਣ ਨਾਲ ਬੱਚਿਆਂ ਵਿੱਚ ਵਕਫਾ
ਪਾਉਣ ਲਈ ਬਹੁਤ ਹੀ ਆਸਾਨ ਤਰੀਕਾ ਹੈ।ਇਸ ਟੀਕੇ ਦਾ ਤਿੰਨ ਮਹੀਨੇ ਤੱਕ ਅਸਰ ਹੁੰਦਾ ਹੈ ਅਤੇ ੳੇਸ
ਤੋਂ ਬਾਅਦ ਤਿੰਨ –ਤਿੰਨ ਮਹੀਨੇ ਬਾਅਦ ਲਗਾਉਣਾ ਪੈਂਦਾ ਹੈ ਤਾਂ ਕਿ ਸਰੀਰ ਵਿੱਚ ਇਸ ਦਾ ਅਸਰ
ਬਰਕਰਾਰ ਰੱਖਿਆ ਜਾ ਸਕੇ।ਇਸ ਮੌਕੇ ਪਹਿਲਾ ਟੀਕਾ ਲਾਉਣ ਤੋਂ ਬਾਅਦ ਕਾਰਡ ਭਰਨ ਬਾਰੇ ਜਾਣਕਾਰੀ ਦਿੱਤੀ
ਗਈ ਜਿਸ ਉਪਰ ਅੰਤਰਾ ਟੀਕੇ ਦਾ ਇੰਦਰਾਜ ਕੀਤਾ ਜਾਂਦਾ ਹੈ।ਉਨਾ ਕਿਹਾ ਕਿ ਇਹ ਕਾਰਡ ਦਿਖਾ ਕੇ ਸਮੇਂ
ਸਿਰ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਅੰਤਰਾ ਟੀਕਾ ਲਗਾਇਆ ਜਾ ਸਕਦਾ ਹੈ। ਉਨਾ ਕਿਹਾ ਕਿ ਯੋਗ
ਜੋੜਿਆਂ ਨੂੰ  ਵੱਧ ਤੋਂ ਵੱਧ ਸਪੇਸਿੰਗ ਮੈਥਿਡ ਅਪਣਾਉਣ ਲਈ ਉਤਸਾਹਿਤ ਕੀਤਾ ਜਾਵੇ।  ਯੋਗ
ਜੋੜਿਆ ਲਈ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਕੰਟਰਾਸੈਪਟਿਵ ਇੰਜੈਕਟੇਬਲ (ਐਮ.ਪੀ.ਏ.) ਅੰਤਰਾ,
ਪੀ.ਪੀ.ਆਈ ਯੂ ਸੀ ਡੀ, ਓਰਲ ਪਿਲਜ ਅਤੇ ਕੰਡੋਮ ਆਦਿ ਅਤੇ ਨਸਬੰਦੀ /ਨਲਬੰਦੀ ਲਈ ਪਿੰਡਾਂ ਅਤੇ ਸ਼ਹਿਰਾਂ
ਵਿੱਚ  ਕੰਮ ਕਰ ਰਹੀਆਂ  ਆਸ਼ਾ ਵਰਕਰ ਲੋਕਾਂ ਨੂੰ ਪਰਿਵਾਰ ਭਲਾਈ ਦੇ ਤਰੀਕਿਆਂ ਨੂੰ ਅਪਣਾਉਣ ਬਾਰੇ
ਉਤਸ਼ਾਹਿਤ ਕਰਨ।।ਇਸ ਮੌਕੇ  ਨੀਲਮ ਕੁਮਾਰੀ ਡਿਪਟੀ ਐਮ.ਈ.ਆਈ ਓ,  ਸਤਿੰਦਰ ਕੌਰ
ਏ.ਐਨ.ਐਮ, ਰਮੇਸ਼ ਸੋਢੀ ਅਤੇ ਹੋਰ ਹਾਜਰ ਸਨ।