ਲੁਧਿਆਣਾ :
ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੀ ਚਪੇਟ ਵਿਚ ਆਉਣ ਨਾਲ ਇਕ ਹੋਰ ਮੌਤ ਹੋਣ ਦੀ ਸੂਚਨਾ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਪਿੰਡ ਮਾਣੂੰਕੇ ਨੇੜੇ ਹਠੂਰ ਦਾ 56 ਸਾਲਾ ਮ੍ਰਿਤਕ ਗੁਰਜੰਟ ਸਿੰਘ ਪੁੱਤਰ ਸਰਦਾਰਾ ਸਿੰਘ ਨਾਂਦੇੜ ਸਾਹਿਬ ਤੋਂ 30 ਅਪਰੈਲ ਨੂੰ ਵਾਪਸ ਆਇਆ ਸੀ। 30 ਅਪਰੈਲ ਨੂੰ ਹੀ ਇਸ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਉਪਰੰਤ ਮ੍ਰਿਤਕ ਨੂੰ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਕੋਵਡ – 19 ਵਾਰਡ ਵਿੱਚ ਦਾਖਲ ਕਰ ਲਿਆ ਸੀ। ਅੱਜ ਸਵੇਰੇ ਸਾਢੇ ਛੇ ਵਜੇ ਉਸ ਦੀ ਮੌਤ ਹੋ ਗਈ ਹੈ। ਸੰਵੇਦਨਾ ਟਰੱਸਟ ਵੱਲੋਂ ਐਂਬੂਲੈਂਸ ਗੱਡੀਆਂ ਦੇ ਡਰਾਈਵਰਾਂ ਨੂੰ ਮਿਰਤਕ ਦੀ ਲਾਸ਼ ਨੂੰ ਪਿੰਡ ਮਾਣੂੰਕੇ ਪਹੁੰਚਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।