ਖੂਨਦਾਨ ਕਰਨ ਨਾਲ ਕੋਈ ਸਰੀਰਿਕ ਕਮਜੋਰੀ ਨਹੀਂ ਆਉਂਦੀ : ਸਿਵਲ ਸਰਜਨ
ਜਲੰਧਰ ਮਿਤੀ 01-10-2021: ਕੀ ਤੁਸੀਂ ਕਦੇ ਖੂਨਦਾਨ ਕੀਤਾ ਹੈ ? ਜੇ ਨਹੀਂ ਤਾਂ ਖੂਨਦਾਨ ਜਰੂਰ
ਕਰੋ ਕਿੳਂੁਕਿ ਤੁਹਾਡਾ ਥੋੜ੍ਹਾ ਜਿਹਾ ਖੂਨ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਹੈ।ਇਸੇ ਉਦੇਸ਼
ਨੂੰ ਪੂਰਾ ਕਰਨ ਲਈ ਹਰ ਸਾਲ 01 ਅਕਤੂਬਰ ਕੌਮੀ ਸਵੈ-ਇੱਛੁਕ ਖੂਨਦਾਨ ਦਿਵਸ ਵਜੋਂ ਮਨਾਇਆ
ਜਾਂਦਾ ਹੈ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਜਲੰਧਰ
ਵਲਂੋ ਕੌਮੀ ਸਵੈ-ਇੱਛੁਕ ਖੁੂਨ ਦਾਨ ਪੰਦਰਵਾੜੇ ਦੌਰਾਨ 1 ਅਕਤੂਬਰ ਤੋਂ 14 ਅਕਤੂਬਰ ਤੱਕ
ਖੂਨਦਾਨ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪ ਵਿੱਚ 18 ਤੋਂ 65 ਸਾਲ ਤੱਕ ਦੀ ਉਮਰ ਦਾ ਕੋਈ ਵੀ
ਸਿਹਤਮੰਦ ਵਿਅਕਤੀ ਖੂਨ ਦਾਨ ਕਰ ਸਕਦਾ ਹੈ।ਉਨ੍ਹਾਂ ਕਿਹਾ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ
ਖੂਨਦਾਨ ਦੀ ਲਗਾਤਾਰ ਲੋੜ ਹੈ। ਤੁਹਾਡੇ ਵਲੋਂ ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਵਿਅਕਤੀ ਨੂੰ
ਇਲਾਜ,ਜਣੇਪੇ, ਜਾਂ ਸੱਟ ਲੱਗਣ ਫ਼#39;ਤੇ ਪੈਦਾ ਹੋਈ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ।ਖੂਨ ਦਾਨ ਕਰਨ
ਨਾਲ ਕੋਈ ਸਰੀਰਕ ਕਮਜੋਰੀ ਨਹੀਂ ਆੳਂੁਦੀ ਬਲਕਿ 24 ਘੰਟੇ ਤੋਂ 7 ਦਿਨ ਦੇ ਅੰਦਰ-ਅੰਦਰ ਕੁਦਰਤੀ
ਰੂਪ ਨਾਲ ਸਰੀਰ ਫ਼#39;ਚ ਨਵਾਂ ਖੂਨ ਬਣ ਜਾਂਦਾ ਹੈ।ਇਸ ਲਈ ਸਿਵਲ ਸਰਜਨ ਵਲੋਂ ਅਪੀਲ ਕੀਤੀ ਗਈ ਕਿ ਆਉ ਵੱਧ
ਤੋਂ ਵੱਧ ਖੂਨ ਦਾਨ ਕਰ ਇਸ ਦੀ ਕਮੀ ਨੂੰ ਪੂਰਾ ਕਰੀਏ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਸਿਵਲ ਹਸਪਤਾਲ ਜਲੰਧਰ ਫ਼#39;ਚ ਕੌਮੀ ਸਵੈ-ਇੱਛੁਕ ਖੁੂਨ ਦਾਨ ਕੈਂਪ
ਕੌਮੀ ਸਵੈ-ਇੱਛੁਕ ਖੁੂਨ ਦਿਵਸ ਦਾ ਮਨੋਰਥ ਜੀਵਨ ਵਿੱਚ ਖੂਨ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ।
ਇਸ ਮਕਸਦ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਦੀ ਬਲੱਡ ਬੈਕ ਫ਼#39;ਚ ਖੂਨ
ਦਾਨ ਕੈਂਪ ਲਗਾਈਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਮੈਡੀਕਲ ਸੁਪਰੀਡੇਂਟ ਡਾ. ਸੀਮਾ
ਦੁਆਰਾ ਕੀਤਾ ਗਿਆ ਇਸ ਮੋਕੇ ਉਨ੍ਹਾ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ੳਮਪ;ਸਰ ਡਾ. ਰਮਨ ਗੁਪਤਾ,
ਬੀ.ਟੀ.ਓ. ਨਵਨੀਤ ਕੌਰ ਅਰੋੜਾ, ਐਸ.ਐਮ.ਓ. ਡਾ. ਗੁਰਮੀਤ ਲਾਲ, ਐਸ.ਐਮ.ਓ. ਡਾ. ਗਗਨਦੀਪ ਸਿੰਘ,
ਐਸ.ਐਮ.ਓ. ਡਾ. ਹਰਦੇਵ ਸਿੰਘ, ਡਾ. ਮੁਕੇਸ਼,ਡਾ. ਸਤਿੰਦਰ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫ਼ੳਮਪ;ਸਰ ਕਿਰਪਾਲ ਸਿੰਘ ਝੱਲੀ, ਡਿਪਟੀ ਮਾਸ ਮੀਡੀਆ ਅਫ਼ੳਮਪ;ਸਰ ਪਰਮਜੀਤ ਕੌਰ,ਬੀ.ਈ.ਈ. ਰਾਕੇਸ਼ ਸਿੰਘ,
ਮਾਨਵ ਸ਼ਰਮਾ ਵੀ ਮੋਜੂਦ ਸਨ।ਕੈਂਪ ਦੀ ਸ਼ੁਰੂਆਤ ਵਿੱਚ ਸਿਹਤ ਵਿਭਾਗ ਫ਼#39;ਚ ਸੇਵਾਵਾਂ ਨਿਭਾਅ ਰਹੇ
ਡਾਕਟਰਾਂ ਅਤੇ ਸਟਾਫ ਵਲੋਂ ਖੂਨਦਾਨ ਕਰ ਪ੍ਰੇਰਣਾ-ਸਰੋਤ ਬਣੇ ।ਐਮ.ਐਸ ਡਾ. ਸੀਮਾ ਵਲੋਂ ਦੱਸਿਆ
ਗਿਆ ਕਿ ਸ਼ੁੱਕਰਵਾਰ ਨੂੰ ਪੰਦਰਵਾੜੇ ਦੇ ਪਹਿਲੇ ਦਿਨ ਕੈਂਪ ਵਿੱਚ ਬਲੱਡ ਦੇ 19 ਯੂਨਿਟ ਇਕੱਠੇ
ਹੋਏ।ਜੇਕਰ ਕੋਈ ਵਿਅਕਤੀ ਖੂਨ ਦਾਨ ਕਰਨਾ ਚਾਹੁੰਦਾ ਹੈ ਤਾਂ ਸਿਵਲ ਹਸਪਤਾਲ ਦੀ ਬਲੱਡ ਬੈਕ ਫ਼#39;ਚ ਕਿਸੇ
ਵੀ ਸਮੇਂ ਆ ਕੇ ਆਪਣਾ ਖੂਨ ਦਾਨ ਕਰ ਸਕਦਾ ਹੈ।