Skip to content

Breaking News

Exclusive
2 weeks agoਪਹਿਲਗਾਮ ਦਹਿਸ਼ਤਗਰਦੀ ਦੇ ਖਿਲਾਫ ਬਰਾਰ ਮੰਡਲ ਵੱਲੋਂ ਮੋਮਬੱਤੀ ਮਾਰਚ ਕੱਢਿਆ 2 weeks agoਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ 2 weeks agoਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ 3 weeks agoਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ। 3 weeks agoਜੇ ਈ ਈ( ਮੁੱਖ) ਵਿੱਚ ਵਿਦਿਆਰਥੀ ਵਾਹਿਨੂਰ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ
Friday, May 9, 2025
  • Facebook
  • Twitter
  • Google Plus
  • Linkedin
  • Pinterest
  • Instagram
UDAY DARPAN

UDAY DARPAN : ( ਦਰਪਣ ਖਬਰਾਂ ਦਾ )

Primary Menu
  • ਮੁੱਖ ਪੇਜ਼
  • ਦੇਸ਼
  • ਵਿਦੇਸ਼
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹੋਰ ਰਾਜ
  • ਮਨੋਰੰਜਨ
  • ਖੇਲ
  • ਜੋਤਿਸ਼
  • ਧਰਮ
  • ਮੁਦਰਾ ਬਜ਼ਾਰ
  • ਵਿਗਿਆਨ ਅਤੇ ਤਕਨੀਕ
  • ਸਿੱਖਿਆ ਅਤੇ ਸੱਭਿਆਚਾਰ
  • ਮੌਜੂਦਾ ਮੁਦੇ
  • ਭਾਸ਼ਾ / भाषा
    • ਹਿੰਦੀ / हिन्दी
    • ਪੰਜਾਬੀ / पंजाबी

ਸਿੱਖਿਆ ਵਿਭਾਗ ਨੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ 1 ਸਕੂਲ ਦੀ ਮਾਨਤਾ ਰੱਦ ਕੀਤੀ ਅਤੇ ਚਾਰ ਸਕੂਲਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ

Posted On : March 23, 2020 Published By : uday
ਚੰਡੀਗੜ੍ਹ:,ਕੋਵਿਡ -19 ਦੇ ਫੈਲਾਅ ਦੌਰਾਨ ਸਕੂਲਾਂ ਵੱਲੋਂ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਸਕੂਲਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਨੇ ਇਸ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੂਬਾ ਭਰ ਦੇ ਸਕੂਲਾਂ ਵਿਚਲੀਆਂ ਸਾਰੀਆਂ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਕੂਲਾਂ ਦੇ ਸਟਾਫ ਨੂੰ ਵੀ ਰੀਲੀਵਡ ਕਰ ਦਿੱਤਾ ਹੈ ਪਰ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕੁਝ ਸਕੂਲ ਇਨ੍ਹਾਂ ਨਿਰਦੇਸ਼ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੂਰੀ ਪੜਤਾਲ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧਤ ਸਕੂਲਾਂ ਦੀ ਮਾਨਤਾ ਜਾਂ ਐਨਓਸੀ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ (ਤਰਨ ਤਾਰਨ) ਦੀ ਮਾਨਤਾ 1 ਅਪ੍ਰੈਲ, 2020 ਤੋਂ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਗਰੂਰ, ਬਰਨਾਲਾ, ਜਲੰਧਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਲੰਘਣਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ, ਮਾਤਾ ਗੁਜਰੀ ਸਕੂਲ ਧਨੌਲਾ (ਬਰਨਾਲਾ) ਅਤੇ ਆਰਮੀ ਪਬਲਿਕ ਸਕੂਲ, ਜਲੰਧਰ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਕੈਬਨਿਟ ਮੰਤਰੀ ਨੇ ਸਾਰੇ ਸਕੂਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਵਿਦਿਆਰਥੀਆਂ ਵੱਲੋਂ 31 ਮਾਰਚ ਤੱਕ ਜਮ੍ਹਾਂ ਕਰਵਾਈ ਜਾਣ ਵਾਲੀ ਫੀਸ ‘ਤੇ ਕੋਈ ਵੀ ਲੇਟ ਫੀਸ ਚਾਰਜ ਨਾ ਲਗਾਉਣ। ਉਹਨਾਂ ਅੱਗੇ ਕਿਹਾ ਕਿ ਮਾਪੇ ਸਕੂਲ ਪ੍ਰਬੰਧਕਾਂ ਨੂੰ ਫੀਸਾਂ ਜਾਂ ਹੋਰ ਵਾਧੂ ਚਾਰਜ ਨਹੀਂ ਦੇ ਸਕਣਗੇ ਕਿਉਂਕਿ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ ਜਿਸ ਨੇ ਲੋਕਾਂ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨੂੰ ਘਟਾ ਦਿੱਤਾ ਹੈ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਕਿਹਾ ਕਿ ਮਾਪਿਆਂ ਲਈ ਬਕਾਏ ਦੀ ਅਦਾਇਗੀ ਲਈ ਆਖਰੀ ਮਿਤੀ ਵਿੱਚ ਵਾਧਾ ਕਰ ਦੇਣ।

ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫੈਲੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਹਰ ਸੰਭਵ ਕਦਮ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਉੱਚ ਚੇਤਾਵਨੀ ਦਿੱਤੀ ਗਈ ਹੈ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

 

Posted in: Slider, ਦੋਆਬਾ, ਪੰਜਾਬ

Post navigation

ਲਾਇਲਪੁਰ ਖ਼ਾਲਸਾ ਕਾਲਜ ਦੇ ਉਰਦੂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਪਹਿਲੇ ਚਾਰੇ ਸਥਾਨ
ਦੁੱਧ ਤੇ ਸਬਜ਼ੀ ਵਿਕਰੇਤਾਵਾਂ ਨੂੰ ਜਾਰੀ ਹੋਣਗੇ ਸ਼ਨਾਖਤੀ ਕਾਰਡ

ADVERTISEMENT

Trending News

  • ਪਹਿਲਗਾਮ ਦਹਿਸ਼ਤਗਰਦੀ ਦੇ ਖਿਲਾਫ ਬਰਾਰ ਮੰਡਲ ਵੱਲੋਂ ਮੋਮਬੱਤੀ ਮਾਰਚ ਕੱਢਿਆ
    1
    Posted On: 27 Apr 2025

    ਪਹਿਲਗਾਮ ਦਹਿਸ਼ਤਗਰਦੀ ਦੇ ਖਿਲਾਫ ਬਰਾਰ ਮੰਡਲ ਵੱਲੋਂ ਮੋਮਬੱਤੀ ਮਾਰਚ ਕੱਢਿਆ

  • ਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ
    2
    Posted On: 27 Apr 2025

    ਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ

  • ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ
    3
    Posted On: 27 Apr 2025

    ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ

  • ਭਾਈ “ਅੰਮ੍ਰਿਤਪਾਲ  ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ।
    4
    Posted On: 19 Apr 2025

    ਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ।

Contact us

Call      : +91-94172-62777

Email : [email protected]

Find us

Copyright © All right reserved Powered by TechyBuddies
Theme: Royal News by ThemeinWP
  • ਹਿੰਦੀ / हिन्दी
  • ਪੰਜਾਬੀ / पंजाबी
  • Privacy Policy
  • ਸੰਪਰਕ
  • ਮੁੱਖ ਪੇਜ਼
  • Blog