ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਿਹੜੇ ਕੈਂਸਰ ਦੇ ਰੋਗ ਤੋਂ ਪੀੜਤ ਸਨ। ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਕੀਮੋਥਰੈਪੀ ਕਰਵਾਉਣ ਲਈ ਕਿਹਾ ਤੇ ਦੱਸਿਆ ਕਿ ਭਾਈ ਸਾਹਿਬ ਜੀ ਕੀਮੋਥੈਰੇਪੀ ਕਰਵਾਉਣ ਨਾਲ ਕੇਸ ਝੜ ਜਾਂਦੇ ਹਨ ਤਾਂ ਭਾਈ ਸਾਹਿਬ ਨੇ ਕੀਮੋ ਕਰਵਾਉਣ ਤੋਂ ਇਨਕਾਰ ਕਰ ਦਿਤਾ ਤੇ ਕਿਹਾ ਕਿ ਮਰਨਾ ਤਾਂ ਹੈ ਹੀ ਹੈ ਬਿਨਾਂ ਕੇਸਾਂ ਤੋਂ ਗੁਰੂ ਸਾਹਿਬ ਕੋਲ ਨਹੀਂ ਜਾਵਾਂਗਾ ਅਤੇ ਮਰਨਾ ਕਬੂਲ ਕਰ ਲਿਆ। ਉਨ੍ਹਾਂ ਦੇ ਸਪੁੱਤਰ ਸਰਦਾਰ ਪਰਮਦੀਪ ਸਿੰਘ ਖ਼ਾਲਸਾ ਅੱਜ ਜਦੋਂ ਜਲੰਧਰ ਵਿਖੇ ਗੁਰਦੁਆਰਾ ਕਲਗੀਧਰ ਬਸਤੀ ਸ਼ੇਖ ਪਹੁੰਚੇ ਜਿੱਥੇ ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੀਵਾਨ ਸਜੇ ਹੋਏ ਸਨ ਤਾਂ ਉਨ੍ਹਾਂ ਨੂੰ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਗੁਰੂਘਰ ਕਲਗੀਧਰ ਬਸਤੀ ਸ਼ੇਖ ਨੇ ਪ੍ਰਧਾਨ ਬਚਨ ਸਿੰਘ ਕਾਦੀਆਂ ਜਸਬੀਰ ਸਿੰਘ ਸਚਦੇਵਾ ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਸੋਨੂੰ ਵਿੱਕੀ ਖ਼ਾਲਸਾ ਬਸਤੀ ਮਿੱਠੂ ਅਤੇ ਪ੍ਰਸਿੱਧ ਕਵੀ ਰਛਪਾਲ ਸਿੰਘ ਪਾਲ ਵੱਲੋਂ ਭਾਈ ਸਾਹਿਬ ਭਾਈ ਪਰਮਦੀਪ ਸਿੰਘ ਨੂੰ ਸਾਹਿਬ ਦੁਸ਼ਾਲਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਈ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਨੂੰ ਯਾਦ ਕੀਤਾ ਗਿਆ ਇਸ ਮੌਕੇ ਤੇ ਗੁਰਜੀਤ ਸਿੰਘ ਪੋਪਲੀ ਗੁਰਪ੍ਰੀਤ ਸਿੰਘ ਬਸਤੀ ਸ਼ੇਖ ਅਤੇ ਵਿਸ਼ਾਲ ਸੰਗਤਾਂ ਦਾ ਇਕੱਠ ਮੌਜੂਦ ਸੀ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ।