ਜਲੰਧਰ ():  ਖਾਲਸਾ ਸਾਜਨਾ ਦਿਵਸ ਤੇ ਛੇਵੀਂ ਪਾਤਸ਼ਾਹੀ ਤੋਂ ਬਸਤੀ ਸ਼ੇਖ ਤੋਂ ਆਰੰਭ ਹੋਏ ਨਗਰ ਕੀਰਤਨ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਮੈਂਬਰਾਂ ਵੱਲੋਂ ਹੱਥਾਂ ਵਿੱਚ ਖਾਲਸਾਈ ਸ਼ਾਨ ਦੀ ਨਿਸ਼ਾਨੀ ਪਵਿੱਤਰ ਨਿਸ਼ਾਨ ਸਾਹਿਬ ਫੜੇ ਹੋਏ ਸਨ ।ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਗੁਰਦੀਪ ਸਿੰਘ ਕਾਲੀਆ ਕਲੋਨੀ ,ਅਮਨਦੀਪ ਸਿੰਘ ਬੱਗਾ ,ਕਰਮਜੀਤ ਸਿੰਘ ਨੂਰ, ਹਰਸਿਮਰਨ ਸਿੰਘ ਪ੍ਰਿੰਸ, ਪ੍ਰੀਤਮ ਸਿੰਘ, ਬੰਟੀ ਰਠੋਰ ,ਜਰਨੈਲ ਸਿੰਘ ਜੋਲਾਂ ,ਹਰਜਿੰਦਰ ਸਿੰਘ , ਅਮਰਜੀਤ ਸਿੰਘ ਗੁਰਦੇਵ ਨਗਰ ,ਸਤਪਾਲ ਸਿੰਘ ਸਿਦਕੀ ,ਕਮਲਜੀਤ ਸਿੰਘ ਟੋਨੀ ,ਕਮਲਜੀਤ ਸਿੰਘ ਭਾਟੀਆ, ਹਰਸਿਮਰਨ ਸਿੰਘ ਰੋਨੀ ਕੌਂਸਲਰ ਆਦਿ ਸ਼ਾਮਿਲ ਸਨ