ਪਟਿਆਲਾ : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਸ਼੍ਰੀ ਹਰੀਸ਼ ਸਿੰਗਲਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫ਼ੈਸਲਾ ਕੀਤਾ ਗਿਆ ਸੀ ਕਿ ਅਮਰ ਸ਼ਹੀਦ ਜਨਰਲ ਅਰੁਣ ਸ਼ਹੀਦ ਵੈਦਿਆ ਜੀ ਦਾ ਸ਼ਹੀਦੀ ਦਿਵਸ 10 ਅਗਸਤ ਨੂੰ ਪਟਿਆਲਾ ਵਿਖੇ ਰਾਜ ਲੈਵਲ ਤੇ ਮਨਾਇਆ ਜਾਵੇਗਾ। ਇਸ ਸਮਾਗਮ ਦੀ ਤਿਆਰੀ ਲਈ ਬੀਤੇ ਕੱਲ੍ਹ ਸ਼ਿਵ ਸੈਨਾ ਵੱਲੋਂ ਆਰੀਆ ਸਮਾਜ ਚੌਕ ਸ਼ਿਵ ਸੈਨਾ ਦਫ਼ਤਰ ਦੇ ਬਾਹਰ ਜਨਰਲ ਅਰੁਣ ਸ੍ਰੀਧਰ ਵੈਦਿਆ ਜੀ ਦਾ ਇੱਕ ਫਲੈਕਸ ਬੋਰਡ ਲਗਵਾਇਆ ਗਿਆ ਸੀ ਅਤੇ ਉਸ ਨੂੰ ਸੀਸੀਟੀਵੀ ਕੈਮਰੇ ਦੀ ਨਜ਼ਰ ਵਿੱਚ ਰੱਖਿਆ ਗਿਆ ਸੀ। ਅੱਜ ਦੁਪਹਿਰ ਤਕਰੀਬਨ 4:30pm ਵਜੇ ਇਕ ਸਰਦਾਰ ਵਿਅਕਤੀ ਆਰੀਆ ਸਮਾਜ ਚੌਕ ਵੱਲੋਂ ਮੋਟਰਸਾਈਕਲ ਤੇ ਆਇਆ ਤੇ ਲੱਗਭਗ 2 ਮਿੰਟ ਫਲੈਕਸ ਬੋਰਡ ਪੜ੍ਹ ਕੇ ਜਨਰਲ ਅਰੁਣ ਸ੍ਰੀਧਰ ਵੈਦਿਆ ਜੀ ਦੇ ਸ਼ਰਧਾਂਜਲੀ ਸਮਾਗਮ ਦਾ ਫਲੈਕਸ ਬੋਰਡ ਫਾੜਕੇ ਤ੍ਰਿਵੈਣੀ ਚੌਕ ਵੱਲ ਚਲਾ ਗਿਆ। ਹਰੀਸ਼ ਸਿੰਗਲਾ ਨੇ ਕਿਹਾ ਕਿ ਸਾਡੇ ਸ਼ਹੀਦ ਜਿਨ੍ਹਾਂ ਨੇ ਪੰਜਾਬ ਵਿਚੋਂ ਅੱਤਵਾਦ ਦਾ ਖਾਤਮਾ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਉਨ੍ਹਾਂ ਦਾ ਸ਼ਹੀਦੀ ਦਿਵਸ ਮਨਾਉਣਾ ਕੋਈ ਜੁਰਮ ਨਹੀਂ ਹੈ। ਹੁਣ ਇਨ੍ਹਾਂ ਕੱਟੜਵਾਦੀ ਆਤੰਕਵਾਦੀ ਅਤੇ ਖਾਲਿਸਤਾਨੀਆਂ ਨੂੰ ਕਿਉਂ ਤਕਲੀਫ ਹੋ ਰਹੀ ਹੈ। ਅਸੀਂ ਇਸ ਦੀ ਜਾਣਕਾਰੀ ਡੀਐੱਸਪੀ ਸਿਟੀ 1 ਨੂੰ ਦੇ ਦਿੱਤੀ ਹੈ, ਅਗਰ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਅਸੀਂ ਸੰਘਰਸ਼ ਕਰਾਂਗੇ। ਇਹ ਸ਼ਰੇਆਮ ਹਿੰਦੂਆਂ ਨੂੰ ਦਬਾਉਣ ਦੀ ਸਾਜ਼ਿਸ਼ ਹੈ।
ਹਰੀਸ਼ ਸਿੰਗਲਾ ਨੇ ਕਿਹਾ ਕਿ ਜਨਰਲ ਅਰੁਣ ਸ਼ਹੀਦ ਵੈਦਿਆ ਜੀ ਦਾ ਸ਼ਹੀਦੀ ਦਿਵਸ 10 ਅਗਸਤ ਨੂੰ ਪਟਿਆਲਾ ਵਿਖੇ ਪੂਰੇ ਧੂਮ ਧਾਮ ਨਾਲ ਮਨਾਇਆ ਜਾਵੇਗਾ ਅਤੇ ਪੂਰੇ ਪੰਜਾਬ ਵਿੱਚ ਜਨਰਲ ਸ਼ਹੀਦ ਅਰੁਨ ਸ੍ਰੀਧਰ ਵੈਦਿਆ ਜੀ ਦੇ ਫਲੈਕਸ ਬੋਰਡ ਪੂਰੇ ਜ਼ੋਰ ਸ਼ੋਰ ਨਾਲ ਲਗਾਏ ਜਾਣਗੇ ।