–
ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਵਿੱਚ ਆਪਣਾ ਯੋਗਦਾਨ
ਦੇਣ ਲਈ ਸੀਟੀ ਗਰੁੱਪ ਆਫ ਇੰਸਟੀਚਿੂਸ਼ਨਜ਼ ਜਲੰਧਰ, ਰਾਮਗੜ੍ਹੀਆ
ਐਜੂਕੇਸ਼ਨ ਟਰਸੱਟ ਅਤੇ ਪੰਜਾਬੀ ਸਾਹਿਤ ਅਕਾਦਮੀ ਨੇ ਸੇਵਾ ਸੰਕਲਪ
ਸੁਸਾਇਟੀ ਸਥਾਪਿਤ ਕੀਤੀ ਹੈ।
ਸੇਵਾ ਸੰਕਲਪ ਸੁਸਾਇਟੀ ਦੇ ਪ੍ਰਧਾਨ ਦੇ ਤੌਰ ਤੇ ਪ੍ਰਸਿੱਧ ਲੇਖਕ, ਕਵੀ ਡਾ.
ਸੁਰਜੀਤ ਪਾਤਰ , ਉਪ ਪ੍ਰਧਾਨ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ
ਹਰਪ੍ਰੀਤ ਸੰਧੂ ਅਤੇ ਜਨਰਲ ਸਕੱਤਰ ਸੀਟੀ ਯੂਨੀਵਰਸਿਟੀ ਲੁਧਿਆਣਾ ਦੇ
ਰਜਿਸਟਰਾਰ ਡਾ. ਜਗਤਾਰ ਧੀਮਾਨ ਕੰਮ ਕਰ ਰਹੇ ਹਨ।
ਖਜ਼ਾਨਚੀ ਦੇ ਤੌਰ ਤੇ ਰਣਜੋਧ ਸਿੰਘ, ਅਵਤਾਰ ਸਿੰਘ ਡਡਸਾ ਅਤੇ ਕੰਵਲਦੀਪ
ਸਿੰਘ ਨੀਲੀਬਾਰ ਸੰਯੁਕਤ ਸਕੱਤਰ ਹਨ। ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ
ਸੁਸਾਇਟੀ ਪ੍ਰੈਸ ਸਕੱਤਰ ਹਨ। ਇਸ ਤੋਂ ਇਲਾਵਾ ਸੀਟੀ ਗਰੁੱਪ ਦੇ
ਚੇਅਰਮੈਨ ਚਰਨਜੀਤ ਸਿੰਘ ਚੰਨੀ, ਮਹਿੰਦਰਪਾਲ ਸਿੰਘ ਸਹਿਗਲ, ਭਾਵਦੀਪ
ਸਰਦਾਨਾ, ਨਵਨੀਤ ਜੈਰਥ, ਧੀਰਜ ਸਰਦਾਨਾ, ਕਮਲਜੀਤ ਹੇਅਰ, ਕੁਲਜੀਤ ਸਿੰਘ
ਹੇਅਰ, ਅਮਰਦੀਪ ਸਿੰਘ ਸਮਰਾ, ਰਣਬੀਰ ਟੂਟ ਅਤੇ ਪ੍ਰੋਫੈਸਰ ਜਸਵਿੰਦਰ ਸਿੰਘ
ਸੇਵਾ ਸੰਕਲਪ ਸੁਸਾਇਟੀ ਦੇ ਮੈਂਬਰ ਹਨ।
ਸੁਸਾਇਟੀ ਅਤੇ ਉਸ ਦੇ ਲੋਗੋ ਦਾ ਲਾਂਚ ਕਰਦਿਆਂ ਹੋਇਆਂ ਡਾ. ਸੁਰਜੀਤ
ਪਾਤਰ ਨੇ ਕਿਹਾ ਕਿ ਸਮਾਜ ਨੂੰ ਸਮਰਪਿਤ ਲੋਕਾਂ ਦੀ ਭਾਗੀਦਾਰੀ ,ਉਨ੍ਹਾਂ ਦੇ
ਉਤਸ਼ਾਹ ਅਤੇ ਲੋਕਾਂ ਦੇ ਸਹਿਯੋਗ ਕਾਰਨ ਹੀ ਸੇਵਾ ਸੰਕਲਪ ਸੁਸਾਇਟੀ
ਸਥਾਪਿਤ ਕੀਤੀ ਗਈ ਹੈ ਅਤੇ ਸਾਨੂੰ ਚੰਗੇ ਨਤੀਜੇ ਜ਼ਰੂਰ ਮਿਲਣਗੇ। ਇਸ ਦੇ
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ
ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਾਨੂੰ ਸ਼ਰਧਾਲੂਆ ਦੀ ਸੇਵਾ ਕਰਨ ਕਾ
ਮੌਕਾ ਮਿਲੇਗਾ।
ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਜਗਤਾਰ ਧੀਮਾਨ ਨੇ ਕਿਹਾ ਕਿ
ਸੁਸਾਇਟੀ ਦਾ ਮੁੱਖ ਮਕਸਦ ਧਰਮੀ ਜੀਵਨ ਜਿਉਣ ਦੇ ਸੰਦੇਸ਼ ਦਾ ਪ੍ਰਚਾਰ ਕਰਨਾ,
ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ, ਵਾਤਾਵਰਣ ਅਤੇ ਪਾਣੀ ਦੀ ਸੰਭਾਲ
ਬਾਰੇ ਜਾਗਰੂਕਤਾ ਪੈਦਾ ਕਰਨਾ, ਚੈਰਿਟੀ ਦੇ ਵੱਖ-ਵੱਖ ਕਾਰਜ ਅਤੇ ਲੋੜਵੰਦਾ
ਦੀ ਸਹਾਇਤਾ ਕਰਨਾ ਹੈ।
ਸੁਸਾਇਟੀ ਦੇ ਉਪ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਨੇ
ਸੁਲਤਾਨਪੁਰ ਲੋਧੀ ਤੇ ਆਲੇ-ਦੁਆਲੇ ਰੁੱਖ ਅਤੇ ਫੁੱਲ ਲਗਾਉਣ ਅਤੇ ਹੋਰ ਕਈ
ਕੰਮਾਂ ਦੀ ਯੋਜਨਾ ਬਣਾਈ ਹੈ। ਇਸ ਦੇ ਨਾਲ ਹੀ ਸ਼ਰਧਾਲੁਆ ਦੀ ਮੱਦਦ ਲਈ
ਹਜ਼ਾਰਾ ਵਾਲੰਟੀਅਰ ਪ੍ਰਦਾਨ ਕਰਵਾਏ ਜਾਣਗੇ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ
ਸੀਟੀ ਗਰੁੱਪ ਸਮੇਂ-ਸਮੇਂ ਤੇ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਮੌਕੇ ਤੇ
ਕਈ ਤਰ੍ਹਾਂ ਦੇ ਸਮਾਰੋਹਾਂ ਦਾ ਆਯੋਜਨ ਕਰਵਾ ਰਹੀ ਹੈ। ਇਸ ਦੀ ਸ਼ੁਰੂਆਤ
ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ ਸੀ, ਜਿਸ ਵਿੱਚ 550
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਾਠ ਕੀਤਾ। ਇਸੇ ਨੂੰ ਅੱਗੇ ਵਧਾਉਂਦੇ
ਹੋਏ ਰੁੱਖ ਲਗਾਉਣ ਅਤੇ ਦਸਤਾਰਬੰਦੀ ਸਮਾਰੋਹ ਕਰਵਾਇਆ ਗਿਆ, ਜਿਸ
ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੇਸਰੀ ਰੰਗ ਦੀ ਦਸਤਾਰ
ਆਪਣੇ ਸਿਰ ਸਜਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਵਿੱਖ
ਵਿੱਚ ਅਸੀ ਗੇਸਟ ਲੈਚਕਰ ਅਤੇ ਮਹਿਲਾ ਸਸ਼ਕਤੀਕਰਣ ਤੇ ਕਾਵਿਕ ਸੈਸ਼ਨ ਦਾ
ਆਯੋਜਨ ਕਰਵਾਇਆ ਜਾਵੇਗਾ।