ਜਲੰਧਰ : ਪਦਮਸ੍ਰੀ ਗਾਇਕ ਅਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਮਾਤਾ ਬੀਬੀ ਅਜੀਤ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਫੀਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਰਾਜਨੀਤਿਕ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੇ ਪੁੱਜ ਕੇ ਸ੍ਰੀ ਹੰਸ ਰਾਜ ਹੰਸ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ।

ਅੱਜ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਮਾਤਾ ਅਜੀਤ ਕੌਰ ਦੇ ਅੰਤਿਮ ਦਰਸ਼ਨਾਂ ਲਈ ਯਾਤਰਾ ਪਦਮ ਸ੍ਰੀ ਹੰਸਰਾਜ ਹੰਸ ਦੇ ਲਿੰਕ ਰੋਡ ਸਥਿਤ ਘਰ ਤੋਂ ਰਵਾਨਾ ਹੋਈ ਅਤੇ ਤਿੰਨ ਵਜੇ ਦੇ ਕਰੀਬ ਪਿੰਡ ਸਫੀਪੁਰ ਵਿਖੇ ਯਾਤਰਾ ਪੁੱਜੀ ਇਸ ਮੌਕੇ ਸਫੀਪੁਰ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ।ਉਨ੍ਹਾਂ ਦੀ ਚਿਤਾ ਨੂੰ ਅਗਨੀ ਵੱਡੇ ਸਪੁੱਤਰ ਪਦਮ ਸ੍ਰੀ ਹੰਸ ਰਾਜ ਹੰਸ ਨੇ ਦਿਖਾਈ ਇਸ ਮੌਕੇ ਉਨ੍ਹਾਂ ਦੇ ਨਾਲ ਛੋਟੇ ਭਰਾ ਪਰਮਜੀਤ ਹੰਸ ,ਪੁੱਤਰ ਨਵਰਾਜ ਹੰਸ ,ਯੁਵਰਾਜ ਹੰਸ ਵੀ ਮੌਜੂਦ ਸਨ ।

ਇਸ ਮੌਕੇ ਉਸਤਾਦ ਪੂਰਨ ਸ਼ਾਹ ਕੋਟੀ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ,ਗਾਇਕ ਸੁਰਿੰਦਰ ਛਿੰਦਾ ,ਮਾਸਟਰ ਸਲੀਮ, ਬਲਰਾਜ ,ਦਲਵਿੰਦਰ ਦਿਆਲਪੁਰੀ ,ਪ੍ਰੋਫੈਸਰ ਬੀ ਐਸ ਨਾਰੰਗ ਸ੍ਰੀ ਦੀਪਕ ਬਾਲੀ ,ਦਿਨੇਸ਼ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਕਈ ਹਸਤੀਆਂ ਹਾਜ਼ਰ ਸਨ ।
ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜ ਕੁਮਾਰ ਚੱਬੇਵਾਲ ,ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ,ਕੁਲਵੰਤ ਸਿੰਘ ਮਨਣ ,ਬਲਜੀਤ ਸਿੰਘ ਨੀਲਾ ਮਹਿਲ ,ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਕੇਡੀ ਭੰਡਾਰੀ, ਚੰਦਨ ਗਰੇਵਾਲ ,ਸੁਭਾਸ਼ ਸੋਂਧੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਿਕ ਲੋਕ ਹਾਜ਼ਰ ਸਨ ।ਇਸ ਮੌਕੇ ਸੰਤ ਨਿਰਮਲ ਦਾਸ ਰਾਏਪੁਰ ਰਸੂਲਪੁਰ ਵਾਲੇ ਵੀ ਹਾਜ਼ਰ ਸਨ ।