ਜਲੰਧਰ :
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਦੇਸ ਵਿਆਪੀ ਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ,ਨੰਦੇੜ ਵਿਖੇ ਫਸੇ ਰਾਜ ਦੇ ਵਸਨੀਕਾਂ ਨੂੰ ਵਾਪਿਸ ਲਿਆਉਣ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਜ਼ਿਲ•ਾ ਜਲੰਧਰ ਨਾਲ ਸਬੰਧਿਤ ਪਹਿਲਾ ਸ਼ਰਧਾਲੂ ਘਰ ਵਾਪਿਸ ਆ ਸਕਿਆ।
ਸ਼ਰਧਾਲੂ ਬਖਤੌਰ ਸਿਘ (28) ਵਾਸੀ ਕਿੰਗ ਕਲੋਨੀ ਮਿੱਠਾਪੁਰ 19 ਮਾਰਚ ਨੂੰ ਸ੍ਰੀ ਨੰਦੇੜ ਸਾਹਿਬ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਲਾਕਡਾਊਨ/ਕਰਫ਼ਿਊ ਕਰਕੇ ਉਹ ਨੰਦੇੜ ਵਿਖੇ ਫ਼ਸ ਗਿਆ ਸੀ ਅਤੇ ਕੇਵਲ ਪੰਜਾਬ ਸਰਕਾਰ ਵਲੋਂ ਹੀ ਅਜਿਹੇ ਲੋਕਾਂ ਨੂੰ ਘਰ ਵਾਪਿਸ ਲਿਆਉਣ ਲਈ ਬੱਸਾਂ ਦੀ ਖੇਪ ਭੇਜੀ ਗਈ ਸੀ। ਪੰਜਾਬ ਸਰਕਾਰ ਦੀ ਸਿਫ਼ਤ ਕਰਦਿਆਂ ਸ੍ਰੀ ਬਖਤੌਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨੰਦੇੜ ਤੋਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਉਹ ਅਰਾਮ ਨਾਲ ਅਪਣੇ ਘਰਾਂ ਨੂੰ ਵਾਪਿਸ ਆ ਸਕੇ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਲਗਾਤਾਰ ਭਾਰਤ ਸਰਕਾਰ ਅਤੇ ਮਹਾਂਰਾਸਟਰ ਦੀ ਸਰਕਾਰ ਨਾਲ ਸੰਪਰਕ ਰੱਖਿਆ ਗਿਆ। ਉਨ•ਾਂ ਕਿਹਾ ਕਿ ਸ਼ਰਧਾਲੂਆਂ ਨੂੰ ਸਹੀ ਸਲਾਮਤ ਘਰ ਵਾਪਿਸ ਲਿਆਉਣ ਲਈ ਸੂਬਾ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕਰਨ ਤੋਂ ਇਲਾਵਾ ਵਾਪਸੀ ਸਮੇਂ ਰਸਤੇ ਵਿੱਚ ਉਨ•ਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਸੰਪਰਕ ਸਾਧਿਆ ਗਿਆ ਜਿਨਾਂ ਵਿਚੋਂ ਇਹ ਬੱਸਾਂ ਲੰਘ ਕੇ ਆਉਣੀਆਂ ਸਨ ਤਾਂ ਕਿ ਸ਼ਰਧਾਲੂਆਂ ਨੂੰ ਰਸਤੇ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਬੱਸ ਜਿਸ ਵਿੱਚ ਇਕ ਸਰਧਾਲੂ ਜਲੰਧਰ ਨਾਲ ਸਬੰਧਿਤ ਹੈ ਅੱਜ ਸਵੇਰ ਸ਼ਹਿਰ ਵਿੱਚ ਪੁੱਜੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੀ ਡਾਕਟਰੀ ਜਾਂਚ ਤੋਂ ਬਾਅਦ ਸਰਧਾਲੂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 2 ਹਫ਼ਤੇ ਅਪਣੇ ਘਰ ਵਿੱਚ ਕੁਆਰੰਟੀਨ ਰਹਿਣ ਲਈ ਕਿਹਾ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਸ਼ਰਧਾਲੂਆਂ ਦੀ ਪ੍ਰਾਪਤੀ ਲਈ ਪੂਰੀ ਤਰ•ਾਂ ਤਿਆਰ ਹੈ।