ਫਗਵਾੜਾ 15 ਅਪ੍ਰੈਲ (ਸ਼਼ਿਵ ਕੋੋੜਾ) ਸ੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਡਾ. ਬੀ.ਆਰ. ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਦਲਿਤ ਸਮਾਜ ਦੇ ਆਗੂ ਨੂੰ ਡਿਪਟੀ ਸੀ.ਐਮ. ਬਨਾਉਣ ਅਤੇ ਦੋਆਬਾ ਵਿਚ ਡਾ. ਬੀ.ਆਰ. ਅੰਬੇਡਕਰ ਦੇ ਨਾਮ ‘ਤੇ ਵੱਡੀ ਯੁਨੀਵਰਸਿਟੀ ਖੋਲ੍ਹਣ ਦੇ ਨਾਲ ਡਾ. ਅੰਬੇਡਕਰ ਚੇਅਰ ਸਥਾਪਤ ਕਰਨ ਦੇ ਕੀਤੇ ਐਲਾਨ ਦੀ ਸ੍ਰੋਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ ਨੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ. ਸੁਖਬੀਰ ਬਾਦਲ ਵਲੋਂ ਕੀਤਾ ਐਲਾਨ ਸਵਾਗਤ ਯੋਗ ਹੈ ਅਤੇ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਸ੍ਰੋਮਣੀ ਅਕਾਲੀ ਦਲ (ਬ) ਵਿਚ ਦਲਿਤ ਸਮਾਜ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸੇ ਵੀ ਸਿਆਸੀ ਧਿਰ ਨੇ ਅਜਿਹੀ ਪਹਿਲ ਨਹੀਂ ਕੀਤੀ। ਪੰਜਾਬ ਵਿਚ ਦਲਿਤ ਡਿਪਟੀ ਸੀ.ਐਮ. ਅਤੇ ਦੋਆਬਾ ਵਿਚ ਬਾਬਾ ਸਾਹਿਬ ਦੇ ਨਾਮ ਪਰ ਯੁਨੀਵਰਸਿਟੀ ਖੋਲ੍ਹੇ ਜਾਣ ਨਾਲ ਦਲਿਤ ਸਮਾਜ ਦਾ ਮਾਣ ਵਧੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਸਿਆਸੀ ਪਾਰਟੀ ਦਲਿਤ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਰਾਜ ਨਹੀਂ ਕਰ ਸਕਦੀ ਅਤੇ ਸੁਖਬੀਰ ਬਾਦਲ ਵਲੋਂ ਕੀਤੇ ਐਲਾਨ ਤੋਂ ਬਾਅਦ ਸੂਬੇ ਦਾ ਸਮੁੱਚਾ ਦਲਿਤ ਸਮਾਜ ਸ੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਸ੍ਰ. ਸੁਖਬੀਰ ਬਾਦਲ ਦੀ ਅਗਵਾਈ ਹੇਠ ਸੂਬੇ ਵਿਚ ਸ੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਏਗਾ ਅਤੇ ਦਲਿਤ ਸਮਾਜ ਨੂੰ ਪਹਿਲੀ ਵਾਰ ਸੂਬੇ ਵਿਚ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਸਤਿਕਾਰ ਪ੍ਰਾਪਤ ਹੋਵੇਗਾ।