ਜਲੰਧਰ: ਪੰਜਾਬ ਤਕਨੀਕੀ ਬੋਰਡ ਦੇ ਸੈਕਟਰੀ ਅਤੇ ਡਾਇਰੈਕਟਰ ਜਨਰਲ ਰੋਜਗਾਰ ਪੰਜਾਬ ਕਰਨੇਸ਼ ਸ਼ਰਮਾ I.A.S ਨੇ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ।ਉਹਨਾਂ ਦੇ ਨਾਲ ਰਜਿਸਟਰਾਰ  ਦਰਸ਼ਨ ਸਿੰਘ ਤੇ
ਬੋਰਡ ਦੇ ਹੋਰ ਮੈਂਬਰ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ
ਸਵਾਗਤ ਕੀਤਾ। ਸੈਕਟਰੀ  ਕਰਨੇਸ਼ ਸ਼ਰਮਾ ਨੇ ਕਾਲਜ ਵਿਖੇ ਅਚੀਵਮੈਂਟ ਗੈਲਰੀ ਦਾ ਉਦਘਾਟਨ ਵੀ ਕੀਤਾ।
ਉਹਨਾਂ ਜਲੰਧਰ ਸ਼ਹਿਰ ਦੇ ਪਬਲਿਸ਼ਰਾਂ ਅਤੇ ਸਬਜ਼ੈਕਟ ਮਾਹਿਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਤਾਂ ਜੋ ਆਉਣ
ਵਾਲੇ ਸਮੇਂ ਵਿੱਚ ਪੰਜਾਬ ਦੇ ਬਹੁਤਕਨੀਕੀ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਤਕਨੀਕੀ
ਪੁਸਤਕਾਂ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋ ਸਕਣ।ਉਹਨਾਂ ਸਟਾਫ ਤੋਂ ਬੋਰਡ ਨਾਲ
ਸਬਧੰਤ ਮਾਸਲਿਆਂ ਵਿੱਚ ਮੁਸ਼ਕਲਾਂ ਵੀ ਸੁਣੀਆਂ ਤੇ ਹਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਵਿਜ਼ਟਰ ਬੁਕ
ਵਿੱਚ ਆਪਣੇ ਕਮੇਂਟ ਲਿਖਦਿਆਂ ਕਾਲਜ ਦੇ ਅਕਾਡਮਿਕ ਵਾਤਾਵਰਣ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਇਹ ਕਾਲਜ ਦੂਜੇ ਤਕਨੀਕੀ ਅਦਾਰਿਆਂ ਲਈ ਇੱਕ ਮਿਸਾਲ ਹੈ।
ਇਸ ਮੀਟਿੰਗ ਵਿੱਚ ਹਰੀਸ਼ ਬਨਵਟ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਮਨੋਜ ਕੁਮਾਰ, ਡੀ.ਐਸ.ਰਾਣਾ ਤੇ ਹੋਰ ਬੋਰਡ ਮੈਂਬਰ ਸ਼ਾਮਿਲ ਹੋਏ।