ਜਲੰਧਰ (ਗੁਰਦੀਪ ਸਿੰਘ ਹੋਠੀ): ਸ੍ਰੀ 108 ਸੰਤ ਸਵਾਮੀ ਸਰਵਣ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਵਲੋਂ ਝੁੱਗੀਆਂ ਝੌਪੜੀਆ, ਭੱਠਿਆਂ ਆਦਿ ਤੇ ਜਾ ਕੇ ਮਜਦੂਰ ਅਤੇ ਗਰੀਬ ਲੋਕਾਂ ਲਈ ਲਗਭਗ 1500 ਵਿਅਕਤੀਆਂ ਨੂੰ ਲੰਗਰ ਛਕਾਇਆ ਗਿਆ ਤੇ ਬਾਅਦ ਵਿੱਚ ਪ੍ਰਸ਼ਾਸਨ ਦੀ ਮੰਗ ਅਨੁਸਾਰ ਲਗਭਗ 1500 ਹੋਰ ਵਿਅਕਤੀਆ ਦੇ ਲੰਗਰ ਵਾਸਤੇ ਦੂਜੀ ਗੱਡੀ ਜੋਤੀ ਚੌਂਕ ਜਲੰਧਰ ਨੂੰ ਰਵਾਨਾ ਕੀਤੀ। ਇਹ ਹੈ ਅਸਲੀ ਮਾਨਵਤਾ ਦੀ ਸੇਵਾ, ਡੇਰਾ ਪਹਿਲਾਂ ਵੀ ਸਮਾਜ ਹਿੱਤਾ ਲਈ ਵਧੀਆ ਭੂਮਿਕਾ ਨਿਭਾਉਂਦਾ ਰਿਹਾ ਹੈ।