ਜਲੰਧਰ- (ਗੁਰਦੀਪ ਸਿੰਘ ਹੋਠੀ) – ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵੱਲੋਂ ਐਸਐਸਪੀ ਨਵਜੋਤ ਸਿੰਘ ਮਾਹਲ ਜਲੰਧਰ,ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ।
ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਵਲੋਂ ਪਿੰਡ ਫਤਿਹ ਜਲਾਲ ਅਤੇ ਪਿੰਡ ਸੂਰਾਂ ਦੇ 2000 ਲੋੜਵੰਦ ਮਜ਼ਦੂਰ ਗਰੀਬਾਂ ਵਾਸਤੇ ਲੰਗਰ ਦਾ ਟਰੱਕ ਰਵਾਨਾ ਕਰਨ ਸਮੇਂ ਅਰਦਾਸੇ ਕੀਤੇ ਗਏ ।
ਇਸ ਮੌਕੇ ਤੇ ਐੱਸਐੱਸਪੀ ਮਾਹਲ ਨੇ ਡੇਰਾ ਮੁਖੀ ਸੰਤ ਨਿਰੰਜਣ ਦਾਸ ਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਰੋਜ਼ ਡੇਰੇ ਵੱਲੋਂ ਕਰੀਬ ਦੋ ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਡੇਰੇ ਦੇ ਸ਼ੇਅਰ ਸੇਵਾਦਾਰਾਂ ਵਲੋਂ ਲੰਗਰ ਬਣਾ ਕੇ ਵਰਤਾਇਆ ਜਾਂਦਾ ਹੈ ।ਇਸ ਮੌਕੇ ਤੇ ਲੰਗਰ ਵਰਤਾਉਣ ਸਮੇਂ ਵੀ ਲੋਕਾਂ ਦੀ ਭੀੜ ਜਮ੍ਹਾਂ ਨਹੀਂ ਹੋਣ ਦਿੱਤੀ ਜਾਂਦੀ । ਮਾਸਕ ਵੀ ਵੰਡੇ ਜਾਂਦੇ ਹਨ ਅਤੇ ਸੈਨੀ ਟਾਇਜ਼ ਨਾਲ ਸਕਾਲਾ ਦੁਆਲੇ ਸੁਪਰੀਮ ਵੀ ਕੀਤੀ ਜਾਂਦੀ ਹੈ ਅਤੇ ਸੰਗਤਾਂ ਦੇ ਹੱਥ ਵੀ ਸਾਫ ਕਰਵਾਏ ਜਾਂਦੇ ਹਨ । ਡੇਰਾ ਸੱਚਖੰਡ ਬੱਲਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ, ਸੇਵਾਦਾਰ ਹਰਦੇਵ ਦਾਸ ,ਸੇਵਾਦਾਰ ਵਰਿੰਦਰ ਦਾਸ ਬੱਬੂ, ਸੇਵਾਦਾਰ ਬੀ ਕੇ ਮਹਿਮੀ, ਸਰਪੰਚ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ ।