ਜਲੰਧਰ: ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਰਾਜ ਜਲੰਧਰ ਕੈਂਟ ਨੇ ਅੱਜ ਬਾਵਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 130ਵੇ ਜਨਮ ਦਿਵਸ ਦੇ ਸੰਬੰਧ ਵਿੱਚ ਫ਼ਰਨੀਚਰ ਮਾਰਕੀਟ ਨਕੋਦਰ ਰੋਡ ਜਲੰਧਰ ਵਿਖੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਾਵਾ ਸਾਹਿਬ ਡਾ. ਬੀ ਆਰ ਅੰਬੇਡਕਰ ਇੱਕ ਬਹੁਤ ਵਿਦਵਾਂਨ ,ਸਖਸ਼ੀਅਤ ਦੇ ਮਾਲਕ ਹੋਏ ਹਨ ਜਿਨ੍ਹਾਂ ਨੇ ਸਾਨੂੰ ਅਜਿਹਾ ਸੰਵਿਧਾਨ ਬਣਾ ਕੇ ਦਿੱਤਾ ਜਿਸ ਵਿੱਚ ਹਰ ਇਸਤਰੀ ਪੁਰਸ਼ ਨੂੰ ਬਰਾਬਰੀ ਦੇ ਹਕ਼ ਪ੍ਰਧਾਨ ਕੀਤੇ ਗਏ ਹਨ, ਉਹਨਾਂ ਕਿਹਾ ਬਾਵਾ ਸਾਹਿਬ ਨੇ ਆਪਣੀ ਸਾਰੀ ਉਮਰ ਸਮਾਜ ਵਿੱਚ ਪਏ ਜਾਤ ਪਾਤ ਦੇ ਪਾੜੇ,ਅਤੇ ਛੂਆ ਛਾਤ ਦੇ ਖਾਤਮੇ ਲਈ ਯਤਨ ਕੀਤੇ, ਉਹਨਾਂ ਕਿਹਾ ਕਿ ਬਾਵਾ ਸਾਹਿਬ ਨੇ ਵਿਸ਼ੇਸ਼ ਤੌਰ ਤੇ ਦਲਿਤ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦਾ ਹਕ਼ ਲੈ ਕੇ ਦੇਣ ਲਈ ਸਾਰਾ ਜੀਵਨ ਉਹਨਾਂ ਲਈ ਸੰਗਰਸ਼ ਕੀਤਾ।ਉਹਨਾਂ ਇਹ ਵੀ ਕਿਹਾ ਕਿ ਬਾਵਾ ਸਾਹਿਬ ਦਾ ਇਹ ਯਤਨ ਸੀ ਕਿ ਦਲਿਤ ਪਰਿਵਾਰਾਂ ਦੇ ਬੱਚੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ, ਸਮਾਜ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਬਾਵਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਸ ਗੱਲ ਵਿੱਚ ਹੀ ਹੈ ਕਿ ਅਸੀਂ ਸਾਰੇ ਉਹਨਾਂ ਵਲੋਂ ਦਰਸਾਏ ਗਏ ਰੱਸਤੇ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਸ਼ਿਸਕਤ ਜ਼ਰੂਰ ਕਰਨ, ਇਸ ਤੋਂ ਪਹਿਲਾਂ ਸ ਮੱਕੜ ਨੇ ਬਾਵਾ ਸਾਹਿਬ ਦੀ ਪ੍ਰਤਿਮਾ ਤੇ ਫੁੱਲ ਅਰਪਿਤ ਕਰਕੇ ਆਪਣੀ ਸ਼ਰਧਾਜਲੀ ਭੇਂਟ ਕੀਤੀ, ਇਸ ਸਮਾਗਮ ਵਿੱਚ, ਪਰਸ਼ੋਤਮ ਸੋਂਧੀ, ਸੁਬਾਸ਼ ਸੋਂਧੀ, ਗੁਰਦੇਵ ਸਿੰਘ ਭਾਟੀਆ,ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ, ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ, ਗਗਨ ਦੀਪ ਸਿੰਘ ਗੱਗੀ, ਰਾਜਵੰਤ ਸਿੰਘ, ਪਦਮ ਪ੍ਰੀਤ ਸਿੰਘ ਅਮ੍ਰਿਤਬੀਰ ਸਿੰਘ, ਅਮਰਦੀਪ ਸਿੰਘ ਮੰਗਾ, ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਰਾਜ, ਸ ਸਰਬਜੀਤ ਸਿੰਘ ਮੱਕੜ, ਹਰਜਿੰਦਰ ਸਿੰਘ ਓਬੇਰੀਓ, ਜੈ ਦੀਪ ਸਿੰਘ ਬਾਜਵਾ, ਅਤੇ ਗੁਰਦਰਸ਼ਨ ਲਾਲ ਵੀ ਹਾਜ਼ਿਰ ਸਨ।