ਹਲਕਾ ਜਲੰਧਰ ਕੈਂਟ ਦੇ ਮੰਦਿਰ ਬਜਰੰਗ ਭਵਨ ,ਰਾਮ ਲੀਲਾ ਕਮੇਟੀ ਵਲੋਂ ਰਾਮ ਦੇ ਵਿਆਹ ਦੇ ਉਪਲਕਸ਼ ‘ਚ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਸ਼੍ਰੀ ਰਾਮ ਭਗਤਾਂ ਨੇ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਵਾਈ, ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਸਾਬਕਾ ਐਮ. ਐਲ. ਏ ਨੇ ਵਿਸ਼ੇਸ਼ ਤੌਰ ਪਹੁੰਚ ਕੇ ਪ੍ਰਭੂ ਰਾਮ ਦੇ ਚਰਨਾਂ ‘ਚ ਆਪਣੀ ਹਾਜ਼ਰੀ ਲਗਵਾਈ ਅਤੇ ਪ੍ਰਭੂ ਰਾਮ ਦੀ ਮਹਿਮਾ ਦਾ ਗੁਣਗਾਣ ਕੀਤਾ, ਸ ਮੱਕੜ ਨੇ ਦੱਸਿਆ ਕਿ ਅੱਜ ਕਲਯੁੱਗ ਦੇ ਦੌਰ ,ਚ ਸਾਨੂੰ ਪ੍ਰਭੂ ਸ਼੍ਰੀ ਰਾਮ ਵਲੋਂ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਹੈ, ਕਿ ਪ੍ਰਭੂ ਰਾਮ ਨੇ ਕਿਸ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੋਏ ਇੱਕ ਆਗਿਆਕਾਰੀ ਪੁੱਤਰ ਦਾ ਫਰਜ਼ ਅਦਾ ਕੀਤਾ, ਅਤੇ ਉਹ ਚੰਗੇ ਸਾਸ਼ਕ ਅਤੇ ਅਪਣੀ ਪ੍ਰਜਾ ਦਾ ਦੁੱਖ ਦੂਰ ਕਰਨ ਵਾਲੇ “ਰਾਜਾ ਰਾਮ” ਸੀ ਸ ਮੱਕੜ ਨੇ ਪ੍ਰਭੂ ਰਾਮ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਕਿ ਹੇ ਪ੍ਰਭੂ ਇਸ ਦੁਨੀਆਂ ‘ਚ ਸ਼ਾਂਤੀ, ਪਿਆਰ ਤੇ ਭਾਈਚਾਰੇ ਕਾਇਮ ਰੱਖਣਾ, ਹਰ ਦੁੱਖੀ ਦੇ ਦੁੱਖ ਦਰਦ ਦੂਰ ਕਰਨਾ।ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸ ਮੱਕੜ ਜੀ ਨੂੰ ਚੁਨਰੀ ਦੀ ਭੇਂਟ ਦੇ ਕੇ ਸਨਮਾਨਿਤ ਕੀਤਾ ਗਿਆ, ਸ ਮੱਕੜ ਦੇ ਨਾਲ, ਗਗਨਦੀਪ ਸਿੰਘ ਗੱਗੀ, ਰੋਬਿਨ ਕਨੋਜਿਆ, ਪੱਪਣ ਬਾਂਸਲ, ਬ੍ਰਿਜ ਗੁਪਤਾ, ਪੁਨੀਤ ਸ਼ੁਕਲਾ, ਵਿਜੈ ਅੱਗਰਵਾਲ, ਆਦਿ ਨੇ ਵੀ ਇਸ ਪਾਵਨ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਵਾਈ।