ਫਗਵਾੜਾ (ਸ਼ਿਵ ਕੋੜਾ) ਹਲਕਾ ਭੁਲੱਥ ਦੇ ਬਲਾਕ ਨਡਾਲਾ ਅਧੀਨ ਪੈਂਦੇ ਜਰਨੈਲ ਸਿੰਘ ਜੀ ਅਤੇ ਦਲੇਰ ਸਿੰਘ ਜੀ ਦੀ ਜਗ੍ਹਾ ਵਾਲੇ ਡੇਰਿਆਂ ਦਾ ਅੱਜ ਦੌਰਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਕੀਤਾ। ਇਹਨਾਂ ਡੇਰਿਆਂ ਨੂੰ ਸ਼ਹਿਰ ਨਾਲ ਜੋੜ ਕੇ ਇੱਥੇ ਸ਼ਹਿਰ ਵਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੀਤੀ ਗਈ ਵਚਨਬੱਧਤਾ ਤਹਿਤ ਹੁਣ ਤੱਕ ਬਿਜਲੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਸਹੂਲਤਾਂ ਅਤੇ ਲੋੜਾਂ ਨੂੰ ਵੀ ਜਲਦੀ ਹੀ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਉੱਘੇ ਕਾਂਗਰਸੀ ਆਗੂ ਮਾਸਟਰ ਬਲਦੇਵ ਰਾਜ ਜੀ ਅਤੇ ਲੱਕੀ ਭਾਰਦਵਾਜ ਜੀ ਵੀ ਨਾਲ ਮੌਜੂਦ ਰਹੇ।