ਜਲੰਧਰ (12-11-2021): ਗਰਭਵਤੀ ਔਰਤ ਦੀ ਸਿਹਤ ਲਈ ਸਿਹਤ ਵਿਭਾਗ ਹਮੇਸ਼ਾ ਤੋਂ ਹੀ ਗੰਭੀਰ ਹੈ। ਸੁੱਰਖਿਅਤ ਡਲੀਵਰੀ ਤੇ
ਮੈਟਰਨਲ ਕੇਅਰ ਦੋ ਅਜਿਹੇ ਜਰੂਰੀ ਤੱਥ ਹਨ ਜਿਹੜੇ ਕਿ ਜੱਚਾ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹਨ। ਸ਼ੁਕਰਵਾਰ ਨੂੰ ਇਸ
ਸੰਬੰਧੀ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. ਓਮ ਪ੍ਰਕਾਸ਼ ਗੋਜਰਾ ਅਤੇ ਸਟੇਟ
ਪ੍ਰੋਗਰਾਮ ਅਫ਼ਸਰ ਮਦਰ ਐਂਡ ਚਾਈਲਡ ਹੈਲਥ (ਐਮ.ਸੀ.ਐਚ.) ਡਾ. ਇੰਦਰਜੀਤ ਕੌਰ ਵੱਲੋਂ ਮੈਟਰਨਲ ਮ੍ਰੋਟੈਲਿਟੀ ਰੇਟ ਸੰਬੰਧੀ
ਰੀਵਿਊ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਸਿਵਲ ਸਰਜਨ ਡਾ.
ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਜਿਲ੍ਹਾ
ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਸਿਹਤ ਅਫ਼ਸਰ ਡਾ. ਅਰੁਣ ਵਰਮਾ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ,
ਐਲ.ਐਚ.ਵੀਜ਼ ਅਤੇ ਏ.ਐਨ.ਐਮਜ. ਹਾਜ਼ਰ ਸਨ।
ਡਾ. ਓਮ ਪ੍ਰਕਾਸ਼ ਗੋਜਰਾ ਵੱਲੋਂ ਹਦਾਇਤ ਕੀਤੀ ਕਿ ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਦੀ ਮੌਤ ਦਰ ਨੂੰ
ਘਟਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ “ਸੁਰੱਖਿਅਤ ਡਿਲੀਵਰੀ ਹਰ ਮਾਂ ਅਤੇ ਬੱਚੇ ਦਾ ਬੁਨਿਆਦੀ ਅਧਿਕਾਰ ਹੈ। ਇਸ
ਲਈ ਹਰੇਕ ਗਰਭਵਤੀ ਦਾ ਜਣੇਪਾ ਹਸਪਤਾਲ ਵਿੱਚ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਗਰਭਵਤੀ ਨੂੰ ਸਮੇਂ ਸਿਰ ਰਜਿਸਟਰ ਕਰ
ਉਨ੍ਹਾਂ ਦੀ ਬਣਦੀ ਏ.ਐਨ.ਸੀ. ਚੈਕਅਪ ਕਰਨ ਦੇ ਨਾਲ-ਨਾਲ ਜਣੇਪੇ ਦੌਰਾਨ ਕੀਤੇ ਜਾਣ ਵਾਲੇ ਜਰੂਰੀ ਟੈਸਟ ਵੀ ਕਰਵਾਏ ਜਾਣ ਤਾਂ ਜੋ ਜਣੇਪੇ ਦੌਰਾਨ
ਆਉਣ ਵਾਲੀ ਸਮੱਸਿਆਵਾਂ ਦਾ ਸਮੇਂ ਰਹਿੰਦਿਆਂ ਬਣਦਾ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨਾਂ ਕਰਕੇ ਮੈਟਰਨਲ ਡੈੱਥ ਹੋ ਜਾਂਦੀ ਹੈ
ਤਾਂ ਉਸਦਾ ਆਨਲਾਈਨ ਰਿਕਾਰਡ ਦਰਜ ਕੀਤਾ ਜਾਵੇ ਅਤੇ ਉਸਦਾ ਰੀਵਿਊ ਕਰਕੇ ਉਸਦੇ ਕਾਰਨਾਂ ਦਾ ਪਤਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ
ਹੋਣ ਤੋਂ ਰੋਕਿਆ ਜਾ ਸਕੇ।
ਸਟੇਟ ਪ੍ਰੋਗਰਾਮ ਅਫ਼ਸਰ ਮਦਰ ਐਂਡ ਚਾਈਲਡ ਹੈਲਥ (ਐਮ.ਸੀ.ਐਚ.) ਡਾ. ਇੰਦਰਜੀਤ ਕੌਰ ਵੱਲੋਂ ਮੀਟਿੰਗ ਦੌਰਾਨ ਸਮੂਹ ਪ੍ਰੋਗਰਾਮ
ਅਫ਼ਸਰਜ਼ ਅਤੇ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਕਿ ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ
ਅਤੇ ਏ.ਐਨ.ਐਮਜ਼ ਵੱਲੋਂ ਉਸਦੇ ਘਰ ਦਾ ਸਮੇਂ-ਸਮੇਂ ਤੇ ਦੌਰਾ ਕਰਦੇ ਹੋਏ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਨਾਲ ਹੀ
ਉਨ੍ਹਾਂ ਵੱਲੋਂ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਫੀਲਡ ਸਟਾਫ ਨਾਲ ਸਮੇਂ-ਸਮੇਂ 'ਤੇ ਜੱਚਾ-ਬੱਚਾ ਸਿਹਤ ਸੰਬੰਧੀ ਰੀਵਿਓ ਮੀਟਿੰਗ
ਕੀਤੀਆਂ ਜਾਣ ਅਤੇ ਜੱਚਾ-ਬੱਚਾ ਰਿਕਾਰਡ ਸੁਚੱਜੇ ਢੰਗ ਨਾਲ ਦਰਜ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵੱਧ ਜੋਖਮ ਵਾਲਿਆਂ
ਔਰਤਾਂ ਦੀਆਂ ਲਿਸਟਾਂ ਤਿਆਰ ਕਰ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਮੈਟਰਨਲ ਡੈਥ ਰੇਟ ਨੂੰ ਘਟਾਇਆ ਜਾ ਸਕੇ।
ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਵੱਲੋ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਨੂੰ ਭਰੋਸਾ ਦਿਵਾਇਆ
ਗਿਆ ਕਿ ਜੱਚਾ-ਬੱਚਾ ਸਿਹਤ ਨੂੰ ਲੈ ਕੇ ਸਿਹਤ ਵਿਭਾਗ ਜਲੰਧਰ ਤਨਦੇਹੀ ਨਾਲ ਸੇਵਾਂਵਾਂ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ-
ਸਮੇਂ 'ਤੇ ਫੀਲਡ ਸਟਾਫ ਨੂੰ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸੰਬੰਧੀ ਜਾਣੂ ਕਰਵਾਇਆ
ਜਾਂਦਾ ਹੈ ਅਤੇ ਏ.ਐਨ.ਐਮਜ਼ ਅਤੇ ਆਸ਼ਾ ਵੱਲੋਂ ਹਰੇਕ ਗਰਭਵਤੀ ਔਰਤ ਦੀ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਜੋ ਮਾਂ ਦਾ ਸੁਰੱਖਿਅਤ
ਜਣੇਪਾ ਕਰਵਾਇਆ ਜਾ ਸਕੇ।