ਨਵੀਂ ਦਿੱਲੀ : ਦਿੱਲੀ ਦੇ ਪਾਰਕ ਹੋਟਲ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਨਵੀਂ ਦਿੱਲੀ ਦੇ ਵਧੀਕ ਡੀ. ਸੀ. ਪੀ. ਦੀਪਕ ਯਾਦਵ ਨੇ ਦੱਸਿਆ ਕਿ ਹੋਟਲ ‘ਚ ਅੱਗ ਸਵੇਰੇ 9.30 ਵਜੇ ਲੱਗੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅੱਗ ਲੱਗਣ ਦੀ ਜਾਣਕਾਰੀ 11.45 ਵਜੇ ਮਿਲੀ। ਡੀ. ਸੀ. ਪੀ. ਮੁਤਾਬਕ 15 ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ‘ਚੋਂ 12 ਲੋਕਾਂ ਨੂੰ ਛੁੱਟੀ ਮਿਲ ਗਈ ਹੈ।