ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਲਗਾਏ ਗਏ ਕਰਫ਼ਿਊ ਦੌਰਾਨ ਐਮਰਜੈਂਸੀ ਵਾਹਨਾਂ ਨੂੰ ਨਿਰਵਿਘਨ ਤੇਲ ਦੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਰਾਜ ਮਾਰਗ ਅਤੇ ਇਸ ਦੇ ਨਾਲ ਦੇ ਖੇਤਰਾਂ ਵਿੱਚ 40 ਹੋਰ ਪੈਟਰੋਲ ਪੰਪ ਖੋਲ੍ਹੇ ਗਏ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਫ਼ੈਸਲਾ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਐਮਰਜੰਸੀ ਜਰੂਰਤਾਂ ਨੂੰ ਪੂਰਾ ਕਰਨ ਦੇ ਮੱਦੇ ਨਜ਼ਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਰਫ਼ਿਊ ਦੌਰਾਨ ਦੀਪਕ ਫਿਲੰਗ ਸਟੇਸ਼ਨ ਸਾਹਮਣੇ ਨਕੋਦਰ ਐਸ.ਡੀ.ਐਮ. ਦਫ਼ਤਰ, ਸੇਖੜੀ ਪਾਵ ਪੁਆਇੰਟ ਕਰਤਾਰਪੁਰ, ਦੀਵਾਨ ਆਇਲ ਪੁਆਇੰਟ ਮਲਸੀਆਂ ਰੋਡ, ਨਾਈਟ ਫਿਊਲ ਜੰਕਸ਼ਨ ਪੰਪ ਨੂਰਮਹਿਲ ਰੋਡ ਨਕੋਦਰ, ਕੇਵਲ ਕ੍ਰਿਸਨ ਪਵਨ ਕੁਮਾਰ ਸਾਹਮਣੇ ਨਕੋਦਰ ਪੁਲਿਸ ਸਟੇਸ਼ਨ, ਗਿੱਲ ਇੰਡੀਅਨ ਪੈਟਰੋਲ ਪੰਪ ਊਗੀ ਨਕੋਦਰ, ਸਤਨਾਮ ਪੈਟਰੋਲ ਪੰਪ ਟੁੱਟ ਕਲਾਂ, ਕਪੂਰਥਲਾ ਰੋਡ ਨਕੋਦਰ, ਐਮ.ਆਰ. ਫਿਲਿਡੰਗ ਸਟੇਸ਼ਨ ਸਰੀਂਹ –ਜੰਡਿਆਲਾ ਰੋਡ, ਰੋਸ਼ਨ ਸਿੰਘ ਐਂਡ ਸੰਨਜ਼ ਸਾਹਮਣੇ ਟੀ.ਵੀ. ਸੈਂਟਰ ਨਕੋਦਰ ਚੌਕ, ਭਗਵਤੀ ਪੈਟਰੋਲੀਅਮ ਲਾਡੋਵਾਲੀ ਰੋਡ, ਮੂਨ ਫਿਲੰਗ ਸਟੇਸ਼ਨ ਕਪੂਰਥਲਾ ਰੋਡ, ਇੰਦਰਜੀਤ ਹਾਈਵੇ ਕੰਗ ਸਾਬੂ, ਖਾਲਸਾ ਪੈਟਰੋਲੀਅਮ ਜੰਡੂ ਸਿੰਗਾ, ਆਇਲ ਮੈਨ ਆਟੋ ਐਡ ਪਠਾਨਕੋਟ ਰੋਡ, ਪੂਰੀ ਫਿਲੰਗ ਸਟੇਸ਼ਨ ਮੋਗਾ ਰੋਡ ਸ਼ਾਹਕੋਟ, ਪੱਡਾ ਐਚਪੀ. ਫਿਲਿੰਗ ਸਟੇਸ਼ਨ ਰੂੜੇਵਾਲ ਅੱਡਾ, ਚੌਧਰੀ ਫਿਲੰਗ ਸਟੇਸ਼ਨ ਬਿਧੀਪੁਰ, ਜੀਵਨ ਪੈਟਰੋਲੀਅਮ ਸਾਹਮਣੇ ਇੰਡੀਅਨ ਆਇਲ ਕਾਰਪੋਰੇਸ਼ਨ ਟਰਮੀਨਲ, ਸੰਨਪ੍ਰੀਤ ਪੈਟਰੋ ਪਲਾਜਾ ਨੇੜੇ ਵੇਰਵਾ ਮਿਲਕ ਪਲਾਂਟ, ਫਿਊਲ ਫੋਰਸ ਪਠਾਨਕੋਟ ਰੋਡ ਬਲਾਂ, ਕੇਸਰੀ ਫਿਊਲ ਕਿਸ਼ਨਗੜ੍ਹ, ਕਾਂਸ਼ੀ ਰਾਮ ਸੰਤ ਰਾਮ ਪਟੇਲ ਚੌਕ, ਅੰਮ੍ਰਿਤ ਸਰਵਿਸ ਸਟੇਸ਼ਨ ਗੜ੍ਹਾ, ਮੋਹਲ ਆਇਲ ਪੁਆਇੰਟ ਵਡਾਲਾ ਚੌਕ, ਰੱਖਾ ਫਿਲਿੰਗ ਸਟੇਸ਼ਨ ਸੂਰਾਨੱਸੀ, ਬਾਵਾ ਐਂਡ ਕੰਪਨੀ ਮਕਸੂਦਾਂ, ਕਰਨਲ ਕੁਲਵੰਤ ਸਿੰਘ ਫਿਲੰਗ ਸਟੇਸ਼ਨ ਦੀਪ ਨਗਰ, ਪਾਲ ਫਿਲਿੰਗ ਸਟੇਸ਼ਨ ਪਠਾਨਕੋਟ ਚੌਕ, ਸਨਰਾਈਜ਼ ਫਿਲੰਗ ਸਟੇਸ਼ਨ ਅਰਬਨ ਅਸਟੇਟ, ਫਿਲੌਰ ਫਿਲੰਗ ਸਟੇਸ਼ਨ ਫਿਲੌਰ, ਪੰਮਾ ਫਿਲੰਗ ਸਟੇਸ਼ਨ ਫਿਲੌਰ, ਮਿਸਰ ਫਿਲੰਗ ਸਟੇਸ਼ਨ ਨੂਰਮਹਿਲ ਨਕੋਦਰ ਰੋਡ, ਕੈਂਥ ਫਿਲੰਗ ਸਟੇਸ਼ਨ ਗੁਰਾਇਆ, ਗੁਡਵਿੱਲ ਪੈਟਰੋ ਮਾਰਟ ਗੰਨਾ ਪਿੰਡ, ਪ੍ਰੀਤ ਬਸੰਤ ਖਹਿਰਾ ਪਿੰਡ, ਰਾਮਾ ਫਿਊਲ ਜੀ.ਟੀ.ਰੋਡ, ਆਰ.ਕੇ. ਫਿਲੰਗ ਸਟੇਸ਼ਨ ਨੂਰਮਹਿਲ, ਚੰਨਣ ਫਿਲੰਗ ਸਟੇਸ਼ਨ ਗਿੱਦੜਪਿੰਡੀ, ਡੀ.ਐਮ. ਫਿਲੰਗ ਸਟੇਸ਼ਨ ਕਾਲਾ ਸੰਘਾ ਅਤੇ ਰੀਲਾਈਬਲ ਪੈਟਰੋ ਗਰੀਨ ਪਾਰਕ ਰੋਡ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ 24 ਮਾਰਚ ਨੂੰ 29 ਫਿਲੰਗ ਸਟੇਸ਼ਨ ਖੋਲ੍ਹੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਪਟਰੋਲ ਪੰਪਾਂ ਵਲੋਂ ਐਮਰਜੰਸੀ ਵਾਹਨਾਂ ਨੂੰ ਪੈਟਰੋਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਪੈਟਰੋਲ ਪੰਪ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਇਸ ਸਾਰੀ ਪ੍ਰਕਿਰਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।