ਜਲੰਧਰ : ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋੀ
ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਤੇ ਪੰਜਾਬ ਐਕਸਾਈਜ ਐਕਟ 1914 ਦੀ
ਧਾਰਾ 54 ਪੰਜਾਬ ਲਿਕੂਅਰ ਲਾਈਸੰਸ ਨਿਯਮਾਂਵਲੀ 1956 ਦੇ ਨਿਯਮ 9 ਨਾਲ ਪੜਿਆ ਜਾਵੇ ਦੇ ਤਹਿਤ
ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 08 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ
ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਨਿਗਮ ਜਲੰਧਰ ਅਤੇ ਨਗਰ ਕੌਂਸਲ ਫਿਲੌਰ ਦੀ ਹਦੂਦ ਅੰਦਰ
ਪੈਂਦੇ ਸੋਭਾ ਯਾਤਰਾ ਦੇ ਰਸਤੇ ਅਤੇ ਧਾਰਮਿਕ ਸਮਾਗਮ ਵਾਲੀ ਜਗ੍ਹਾ ਦੇ ਨੇੜੇ ਮੀਟ ਅਤੇ ਸ਼ਰਾਬ ਦੀ
ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ।