ਜਲੰਧਰ :ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਤਿੰਨ ਸੀਨੀਅਰ ਲੋਕ ਸੰਪਰਕ ਅਧਿਕਾਰੀਆਂ ਨੂੰ ਵਿਭਾਗ ਨੇ ਅੱਜ ਡਿਪਟੀ ਡਾਇਰੈਕਟਰ ਵਜੋ ਤਰੱਕੀ ਦੇਣ ਦੀ ਸਿਫ਼ਾਰਸ ਕਰ ਦਿੱਤੀ ਹੈ ,। ਜਿਹਨਾਂ ਨੂੰ ਸਰਕਾਰੀ ਤਰੱਕੀ ਦਿੱਤੀ ਹੈ ਉਹਨਾ ‘ਚ ਜ਼ਿਲ੍ਹਾ ਜਲੰਧਰ ਦੇ ਲੋਕ ਸੰਪਰਕ ਅਫ਼ਸਰ ( ਡੀ.ਪੀ.ਆਰ.ਓ. ) ਸ. ਮਨਵਿੰਦਰ ਸਿੰਘ ਸ਼ਾਮਿਲ ਹਨ।। ਸ. ਮਨਵਿੰਦਰ ਸਿੰਘ ਇਸ ਵੇਲੇ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ , ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਬਰਾਬਰ ਕਰਫਿਊ ਦੇ ਦਿਨਾਂ ਵਿੱਚ ਪੂਰੀ ਤਨਦੇਹੀ ਤੇ ਲਗਨ ਨਾਲ ਸੇਵਾਵਾਂ ਨਿਭਾ ਰਹੇ ਹਨ। ਜ਼ਿਲ੍ਹਾ ਜਲੰਧਰ ਦੀਆਂ ਸਮਾਜਿਕ , ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਵਿੱਚ ਸ. ਮਨਵਿੰਦਰ ਸਿੰਘ ਦਾ ਨਾਮ ਸਤਿਕਾਰ ਵਜੋਂ ਜਾਣਿਆ ਜਾਂਦਾ ਹੈ। ਇਹ ਗੱਲ ਪ੍ਰਚਿਲਤ ਹੈ ਕਿ ਸ. ਮਨਵਿੰਦਰ ਸਿੰਘ ਆਪਣੀ ਦਫ਼ਤਰੀ ਟੀਮ ਦੇ ਨਾਲ ਜਲੰਧਰ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭਿਆਨਕ ਬੀਮਾਰੀ ਕੋਰੋਨਾ ਵਾਇਰਸ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਮਾਂ ਆਉਣ ਤੇ ਵਿਸ਼ੇਸ਼ ਸਨਮਾਨ ਕਰਨ। ਲੋਕ ਸੰਪਰਕ ਵਿਭਾਗ ਨੇ ਅੱਜ ਡੀ.ਪੀ.ਸੀ. ਵੱਲੋਂ ਤਿੰਨਾ ਦੀ ਤਰੱਕੀ ਲਈ ਮਨਜ਼ੂਰੀ ਦੀ ਫਾਈਲ ਕਲੀਅਰ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਰਸਮੀ ਹੁਕਮਾਂ ਲਈ ਭੇਜ ਦਿੱਤੀ ਗਈ ਹੈ।। ਜ਼ਿਕਰਯੋਗ ਹੈ ਇਸ ਵੇਲੇ ਇਸ਼ਵਿੰਦਰ ਸਿੰਘ ਲੋਕ ਸੰਪਰਕ ਅਧਿਕਾਰੀ ਪਟਿਆਲਾ ਵਜੋ , ਸ੍ਰੀਮਤੀ ਸਿਖਾ ਨਹਿਰਾ ਰਾਜਪਾਲ ਪੰਜਾਬ ਸ਼੍ਰੀ.ਵੀ.ਪੀ. ਸਿੰਘ ਬਦਨੌਰ ਨਾਲ ਸੂਚਨਾ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।।