ਜਲੰਧਰ : ਦਵਾਈਆਂ ਦੀ ਬੇਹੱਦ ਜਰੂਰਤ ਵਾਲੇ ਮਰੀਜਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਮਰਜੰਸੀ ਮਰੀਜਾਂ
ਲਈ ਜ਼ਿਲ੍ਹੇ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਸਬੰਧੀ ਆਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ
ਕਿਹਾ ਕਿ ਜ਼ਿਲ੍ਹੇ ਵਿੱਚ ਰੀਟੇਲ ਦਵਾਈਆਂ ਦੀਆਂ ਦੁਕਾਨਾਂ ਇਸ ਸਮੇਂ ਦੌਰਾਨ ਖੁੱਲਣਗੀਆਂ। ਉਨ੍ਹਾਂ ਕਿਹਾ ਕਿ ਇਹ ਕਰਫ਼ਿਊ
ਵਿੱਚ ਢਿੱਲ ਨਹੀਂ ਹੈ ਪਰ ਇਹ ਐਮਰਜੰਸੀ ਮਰੀਜਾਂ ਦੀ ਸਹੂਲਤ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ
ਪਰਿਵਾਰ ਦਾ ਕੋਈ ਇਕ ਮੈਂਬਰ ਦੁਕਾਨਾ ਅਤੇ ਹੋਰ ਥਾਵਾਂ ’ਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਾ ਹੋਇਆਂ ਐਮਰਜੰਸੀ ਹਲਾਤਾਂ
ਵਿੱਚ ਦਵਾਈਆਂ ਲੈਣ ਲਈ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਐਮਰਜੰਸੀ ਮਰੀਜਾਂ ਦੀਆਂ
ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਗਿਆ ਹੈ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਦਵਾਈ ਦੀਆਂ ਦੁਕਾਨਾ
ਦੁਬਾਰਾ ਬੰਦ ਕਰ ਦਿੱਤੀਆਂ ਜਾਣਗੀਆਂ।
–