ਜਲੰਧਰ 17 ਅਪ੍ਰੈਲ 2020
ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਵਿਸ਼ੇਸ਼ ਪਹਲਿ ਕਰਦਿਆਂ ਜ਼ਿਲ•ਾ ਪ੍ਰਸ਼ਾਸਨ ਵਲੋਂ ਸਰਕਾਰ ਦੁਆਰਾ ਨਿਰਧਾਰਿਤ ਕੀਮਤਾਂ ‘ਤੇ ਸਬਜ਼ੀ ਵਿਕਰੇਤਾਵਾਂ ਰਾਹੀਂ ਘਰ-ਘਰ ਹੈਂਡ ਸੈਨੀਟਾਈਜ਼ਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸ੍ਰੀ ਵਰਜੀਤ ਵਾਲੀਆ ਜੋ ਇਸ ਸਕੀਮ ਨੂੰ ਲਾਗੂ ਕਰਵਾ ਰਹੇ ਹਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ•ੇ ਵਿੱਚ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਹੱਥ ਧੋਣ ਵਾਲੇ ਸਾਬਣ, ਮਾਸਕ, ਝਾੜੂਆਂ ਅਤੇ ਵਾਈਪਰ ਦੀਆਂ ਕੀਮਤਾਂ ਨੂੰ ਠੱਲ• ਪਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਹੈਂਡ ਸੈਨੀਟਾਈਜਰ ਅਤੇ ਹੋਰਨਾਂ ਚੀਜਾਂ ਦੀ ਭਾਰੀ ਮੰਗ ਹੋਣ ਕਰਕੇ ਕੁਝ ਲੋਕਾਂ ਵਲੋਂ ਇਨਾਂ ਚੀਜਾਂ ਦੀ ਨਕਲੀ ਘਾਟ ਦਿਖਾ ਕੇ ਵੱਧ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਲ। ਉਨ•ਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਦੋ ਵੱਡੀਆਂ ਡਿਸਟਿਲਰੀਆਂ ਨੂੰ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ।
ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਹ ਹੈਂਡ ਸੈਨੀਟਾਈਜ਼ਰ 50 ਐਮ.ਐਲ. ਤੋਂ 500 ਐਮ.ਐਲਣ ਦੀਆਂ ਬੋਤਲਾਂ ਵਿੱਚ ਵਾਜਬ ਕੀਮਤ ‘ਤੇ ਮੁਹੱਈਆ ਹੋਵੇਗਾ। ਉਨ•ਾਂ ਕਿਹਾ ਕਿ ਜਿਸ ਤਰ•ਾਂ ਜ਼ਿਲ•ਾ ਪ੍ਰਸ਼ਾਸਨ ਵਲੋਂ ਜਰੂਰੀ ਚੀਜਾਂ ਜਿਵੇਂ ਦੁੱਧ, ਸਬਜ਼ੀਆਂ, ਫ਼ਲ ਅਤੇ ਕਰਿਆਨਾ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਉਸੇ ਤਰ•ਾਂ ਹੈਂਡ ਸੈਨੀਟਾਈਜ਼ਰ ਵੀ ਜ਼ਿਲ•ਾ ਪ੍ਰਸ਼ਾਸਨ ਵਲੋਂ ਤੈਅ ਕੀਮਤ ‘ਤੇ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ। ਸ੍ਰੀ ਵਾਲੀਆ ਨੇ ਦੱਸਿਆ ਕਿ ਇਸ ਲਈ ਇਹ ਹੈਂਡ ਸੈਨੀਟਾਈਜ਼ਰ ਸਬਜ਼ੀ ਵੇਚਣ ਵਾਲਿਆਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਉਨ•ਾਂ ਕਿਹਾ ਕਿ ਜਿਵੇਂ ਸਬਜ਼ੀ ਵੇਚਣ ਵਾਲੇ ਘਰ ਘਰ ਜਾਂਦੇ ਹਨ ਇਸ ਲਈ ਲੋਕਾਂ ਨੂੰ ਇਨਾਂ ਪਾਸੋਂ ਹੈਂਡ ਸੈਨੀਟਾਈਜ਼ਰ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ। ਉਨ•ਾਂ ਕਿਹਾ ਕਿ ਇਸ ਦਾ ਮੁੱਖ ਮੰਤਵ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨਾ ਹੈ। ਉਨ•ਾਂ ਕਿਹਾ ਕਿ ਇਨਾਂ ਚੀਜਾਂ ਦੀ ਬਜ਼ਾਰ ਵਿੱਚ ਕੋਈ ਕਮੀ ਨਹੀਂ ਹੈ ਅਤੇ ਜ਼ਿਲ•ਾ ਪ੍ਰਸ਼ਾਸਨ ਜਰੂਰੀ ਚੀਜਾਂ ਲੋਕਾਂ ਨੂੰ ਸੁਚਾਰੂ ਢੰਗ ਨਾਲ ਪਹੁੰਚਾਉਣ ਲਈ ਵਚਨਬੱਧ ਹੈ।