ਚੇਨਈ : ਤਾਮਿਲਨਾਡੂ ਦੇ ਚੇਨਈ ਵਿਖੇ ਫ਼ਿਲਮ ਇੰਡੀਅਨ-2 ਦੀ ਸ਼ੂਟਿੰਗ ਦੌਰਾਨ ਕਰੇਨ ਡਿੱਗਣ ਕਾਰਨ 3 ਜਣਿਆ ਦੀ ਮੌਤ ਹੋ ਗਈ, ਜਦਕਿ 10 ਜਣੇ ਜ਼ਖਮੀ ਹੋਏ ਹਨ। ਮ੍ਰਿਤਕਾਂ ‘ਚ ਫ਼ਿਲਮ ਦੇ ਨਿਰਦੇਸ਼ਕ ਸ਼ੰਕਰ ਦੀ ਨਿੱਜੀ ਸਹਾਇਕ ਮਧੂ, ਸਹਾਇਕ ਨਿਰਦੇਸ਼ਕ ਕ੍ਰਿਸ਼ਨਾ ਅਤੇ ਸਟਾਫ਼ ਮੈਂਬਰ ਚੰਦਰਨ ਸ਼ਾਮਲ ਹਨ।