ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਐਚ.ਐਮ.ਵੀ. ਕੰਪੀਟੀਟਿਵ
ਐਗਜਾਮੀਨੇਸ਼ਨ ਹਬ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਕੋਚਿੰਗ ਕਲਾਸਾਂ ਸ਼ੁਰੂ
ਕੀਤੀਆਂ ਗਈਆਂ ਹਨ। ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ
ਦੱਸਿਆ ਕਿ ਐਚ.ਐਮ.ਵੀ. ਕੰਪੀਟੀਟਿਵ ਹਬ ਦੇ ਅਧੀਨ ਵਿਭਿੰਨ ਪ੍ਰਤੀਯੋਗੀ
ਪਰੀਖਿਆਵਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਵਾਰ ਸਿਤੰਬਰ ਵਿੱਚ
ਹੋਣ ਵਾਲੀ ਪੰਜਾਬ ਪੁਲਸ ਭਰਤੀ ਦੀ ਪਰੀਖਿਆ ਲਈ ਕੋਚਿੰਗ ਦਿੱਤੀ ਜਾ
ਰਹੀ ਹੈ। ਇਸ ਕੋਚਿੰਗ ਵਿੱਚ ਸਿਰਫ 500 ਰੁਪਏ ਫੀਸ ਨਾਲ ਦਾਖਲਾ ਲਿਆ
ਜਾ ਸਕਦਾ ਹੈ। ਕੋਚਿੰਗ ਲਈ ਬੇਹਤਰ ਫੈਕਲਟੀ ਅਤੇ ਫੋਕਸਡ ਅਪਰੋਚ ਦੀ
ਸੁਵਿਧਾ ਮੌਜੂਦ ਹੈ। ਐਚ.ਐਮ.ਵੀ. ਕੰਪੀਟੀਟਿਵ ਹਬ ਦੇ ਨਤੀਜੇ ਪਹਿਲਾਂ ਵੀ
ਬੇਹਤਰ ਰਹੇ ਹਨ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਇਸ ਕੋਚਿੰਗ
ਲਈ ਸੀਟਾਂ ਸੀਮਤ ਹਨ। ਇਸ ਲਈ ਦਾਖਲਾ ਲੈਣ ਦੇ ਚਾਹਵਾਨ ਪ੍ਰਤੀਭਾਗੀ
ਬੀਨੂ ਗੁਪਤਾ ਜਾਂ ਸ਼ਿਫਾਲੀ ਕਸ਼ਿਅਪ ਨਾਲ ਸੰਪਰਕ ਕਰ ਸਕਦੇ
ਹਨ।