ਐਸ.ਏ.ਐਸ. ਨਗਰ,: ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦੇਣ ਲਈ ਟਕਸਾਲੀ ਅਕਾਲੀ ਦਲ ਪੰਜਾਬ ਵਿਚ ਰੈਲੀਆਂ ਕਰੇਗਾ। ਸੰਗਰੂਰ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਰੈਲੀ ਕੀਤੀ ਜਾਵੇਗੀ। ਰੈਲੀਆਂ ਦਾ ਆਗਾਜ਼ ਰਣਜੀਤ ਸਿੰਘ ਬ੍ਰਹਮਪੂਰਾ ਦੀ ਅਗਵਾਈ ਵਿਚ ਤਰਨਤਾਰਨ ਤੋਂ ਕੀਤਾ ਜਾਵੇਗਾ। ਰਵਿੰਦਰ ਸਿੰਘ ਰੋਪੜ ‘ਚ ਰੈਲੀ ਕਰਨਗੇ। ਇਸ ਸਬੰਧੀ ਸੇਵਾ ਸਿੰਘ ਸੇਖਵਾਂ ਨੇ ਜਾਣਕਾਰੀ ਦਿੱਤੀ।