ਜਲੰਧਰ : ਪੰਜਾਬ ਵਿਧਾਨਸਭਾ ਦੀਆਂ 2022 ਵਿੱਚ ਹੋਣ ਜਾਂ ਰਹੀਆਂ ਚੋਣਾਂ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨਾਲ ਇਤਿਹਾਸਕ ਗਠਜੋੜ ਹੋਣ ਦੀ ਖੁਸ਼ੀ ਵਿੱਚ ਅੱਜ “ਐਮ ਵਨ” ਹੋਟਲ ਵਿੱਖੇ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ।ਇਸ ਗਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕੇ ਦੋਨਾਂ ਪਾਰਟੀਆਂ ਦੀ ਵਿਚਾਰਧਾਰਾ ਇੱਕ ਹੈ, ਅਤੇ ਦੋਵੇਂ ਪਾਰਟੀਆਂ, ਕਿਸਾਨਾਂ,ਮਜ਼ਦੂਰਾਂ, ਦੱਬੇ, ਕੁਚਲੇ, ਦਲਿਤਾਂ, ਗਰੀਬ ਵਰਗ ਦੇ ਲੋਕਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ, ਉਹਨਾਂ ਕਿਹਾ ਸ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਪਹਿਲਾਂ ਬਣੀਆਂ ਪੰਜਾਬ ਵਿੱਚ ਸਰਕਾਰਾਂ ਨੇ ਕਿਸਾਨਾਂ ,ਦਲਿਤਾਂ, ਅਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਦੀ ਭਲਾਈ ਲਈ ਕਈ, ਭਲਾਈ ਸਕੀਮਾਂ ਸ਼ੁਰੂ ਕੀਤੀਆਂ ਸਨ।
ਉਹਨਾਂ ਕਿਹਾ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਮਜ਼ੋਰ ਵਰਗ ਦੇ ਲੋਕਾਂ ਲਈ ਇੱਕ ਵੀ ਨਵੀਂ ਸਕੀਮ ਸ਼ੁਰੂ ਨਹੀਂ ਕੀਤੀ, ਬਲਕਿ ਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਉਪਰੋਕਤ ਸਕੀਮਾਂ ਨੂੰ ਲੱਗਭਗ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਐਸ ਸੀ ਵਜੀਫਾ ਸਕੀਮ ਵਰਗਿਆਂ ਯੋਜਨਾਵਾਂ ਬੰਦ ਕਰਨ ਲਈ ਵੀ ਪੰਜਾਬ ਦੀ ਕਾਂਗਰਸ ਸਰਕਾਰ ਜਿੰਮੇਵਾਰ ਹੈ। ਸ ਮੱਕੜ ਨੇ ਕਿਹਾ ਕਿ ਅੱਜ 25 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਇਤਿਹਾਸਕ ਗਠਜੋੜ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਹੋਏ ਸਮਝੌਤੇ ਹੇਠ ਪੰਜਾਬ ਵਿੱਚ ਬਣੀ ਗਠਬੰਧਨ ਸਰਕਾਰ ਨੇ 1997 ਵਿੱਚ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਵਿਚੋਂ 11 ਸੀਟਾਂ ਵਿੱਚ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚਿਆ ਸੀ ਅਤੇ ਹੁਣ ਫੇਰ ਹੋਏ ਇਸ ਇਤਿਹਾਸਕ ਫੈਸਲੇ ਨਾਲ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸਫ਼ਾਇਆ ਕਰਕੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ.. ਬਸਪਾ ਦੀ ਸਰਕਾਰ ਬਣੇਗੀ ।ਉਹਨਾਂ ਕਿਹਾ ਕਿ ਸੂਬੇ ਵਿੱਚ ਗਠਬੰਧਨ ਸਰਕਾਰ ਬਣਨ ਤੋਂ ਬਾਅਦ ਇਸ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਮੰਤਰੀਆਂ ਵਲੋਂ ਕੀਤੇ ਗਏ ਵੱਡੇ ਵੱਡੇ ਸਕੈਂਡਲਾਂ ਅਤੇ ਭ੍ਰਿਸ਼ਟਾਚਾਰ ਦੀ ਪੂਰੀ ਜਾਂਚ ਕਰਵਾ ਕੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਅਤੇ ਇਸ ਕਾਂਗਰਸ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਨਾਲ ਜਿਨ੍ਹਾਂ ਯੋਗ ਦਲਿਤ ਅਤੇ ਗਰੀਬ ਪਰਿਵਾਰਾਂ ਤੇ ਨੀਲੇ ਕਾਰਡ ਅਤੇ ਪੈਨਸ਼ਨਾਂ ਕੱਟੀਆਂ ਗਈਆਂ ਸਨ ਉਹਨਾਂ ਨੂੰ ਫੌਰੀ ਤੌਰ ਤੇ ਬਹਾਲ ਕੀਤਾ ਗਿਆ।ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਬਸਪਾ ਨਾਲ ਇਸ ਇਤਿਹਾਸਕ ਗਠਜੋੜ ਕਰਨ ਤੇ ਧੰਨਵਾਦ ਕੀਤਾ।ਉਹਨਾਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੁੱਟ ਹੋ ਕੇ ਆਉਂਦੀਆਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਨੂੰ ਜਿੱਤਣ ਲਈ ਹੁਣ ਤੌ ਕਮਰ ਕਸ ਲੈਣ।ਇਸ ਮੌਕੇ ਬਸਪਾ ਆਗੂ ਡਾਕਟਰ ਸੁਖਬੀਰ ਸਿੰਘ ਸਲਾਰਪੁਰ, ਨੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਏ ਇਸ ਇਤਿਹਾਸਕ ਗਠਜੋੜ ਪੰਜਾਬ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਚੱਲਦਾ ਕਰੇਗੀ, ਜਿਸ ਨੇ ਕੇ ਸੂਬੇ ਦੇ ਦਲਿਤਾਂ ਅਤੇ ਹੋਰ ਕਮਜ਼ੋਰ ਵਰਗ ਦੇ ਹਕ਼ ਮਾਰੇ ਹਨ।ਉਹਨਾਂ ਕਿਹਾ ਕਿ ਇਹ ਗਠਜੋੜ ਪੰਜਾਬ ਵਿੱਚ ਹਮੇਸ਼ਾ ਮਿੱਲ ਕੇ ਚੋਣਾਂ ਲੜੇਗਾ ਤੇ ਪੰਜਾਬ ਦੇ ਹਰ ਵਰਗਾਂ ਦੇ ਵਿਕਾਸ ਦੇ ਹਕਾ ਲਈ ਕੰਮ ਕਰੇਗਾ, ਉਹਨਾਂ ਇਸ ਇਤਿਹਾਸਕ ਗਠਜੋੜ ਲਈ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆ ਵਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਇਹ ਗਠਜੋੜ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਿਰਜੇਗਾ।ਇਸ ਮੌਕੇ ਇਸ ਗਠਜੋੜ ਦੀ ਖੁਸ਼ੀ ਵਿੱਚ ਲੱਡੂ ਵੰਡਣ ਦੇ ਨਾਲ ਨਾਲ ਦੋਨਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ,ਬਸਪਾ, ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।ਇਸ ਮੌਕੇ ਸੌਦਾਗਰ ਸਿੰਘ ਔਜਲਾ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ,ਜੱਥੇਦਾਰ ਪ੍ਰੀਤਮ ਸਿੰਘ ਮੈਂਬਰ PAC ,ਸੁਖਮਿੰਦਰ ਸਿੰਘ ਰਾਜਪਾਲ ਸੀਨੀਅਰ ਯੂਥ ਆਗੂ,ਰਾਜੇਸ਼ ਕੁਮਾਰ ਬਿੱਟੂ ਸਰਕਲ ਪ੍ਰਧਾਨ ਐਸ ਸੀ ਵਿੰਗ ਜਲੰਧਰ ਸ਼ਹਿਰੀ, ਹਰਵਿੰਦਰ ਪੱਪੂ, ਸਰਪ੍ਰਸਤ ਜਲੰਧਰ ਕੈਂਟ, ਸੁਰਿੰਦਰ ਸਿੰਘ ਮਿਨਹਾਸ, ਸਰਕਲ ਪ੍ਰਧਾਨ ਦੀਪ ਨਗਰ, ਪਰਮਜੀਤ ਸਿੰਘ ਮੱਲ, ਰਾਜਿੰਦਰ ਕੁਮਾਰ ਮਿੱਠਾਪੁਰ,ਰਵਿੰਦਰ ਸਿੰਘ, ਜੱਥੇਦਾਰ ਅਮ੍ਰਿਤਬੀਰ ਸਿੰਘ,ਪਿਆਰਾ ਲਾਲ ਬੌਬੀ, ਅਸ਼ੋਕ ਜੋਸ਼ੀ, ਰੋਬਿਨ ਕਨੋਜੀਆ,ਬਲਕਾਰ ਸਿੰਘ ਧੰਨੀ ਪਿੰਡ ,ਸਰਬਜੀਤ ਸਿੰਘ ਰਾਏਪੁਰ, ਇੰਦਰਜੀਤ ਸਿੰਘ ਰਾਏਪੁਰ, ਸੋਨੂ ਚੌਲਾਂਗ, ਹਰਪ੍ਰੀਤ ਸਿੰਘ ਚੌਹਾਨ, ਹਰਮੇਸ਼ ਖੁਰਲਾ ਕਿੰਗਰਾਂ, ਐਡਵੋਕੇਟ ਮਹਿੰਦਰ ਪਾਲ, ਬਿਸ਼ਨ ਪਾਲ ਸੰਧੂ, ਜੀਤਾ ਸਰਪੰਚ, ਮਲਕੀਤ ਸਿੰਘ ਸੁਭਾਨਾ, ਰਵਿੰਦਰ ਖੁਸਰੋ ਪੁਰ, ਸੰਜੀਵ ਖੁਸਰੋਪੁਰ,ਡਾਕਟਰ ਸੱਤਪਾਲ ਖੁਰਲਾ ਕਿੰਗਰਾਂ, ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਰਾਜ, (ਨਿੱਜੀ)ਸ ਸਰਬਜੀਤ ਸਿੰਘ ਮੱਕੜ,ਬਲਵਿੰਦਰ ਸਿੰਘ ਸੈਣੀ, ਹਰਦੀਪ ਸਿੰਘ ਸੰਧੂ, ਅਰੁਣ ਕੁਮਾਰ ਗੜਾ, ਆਦਿ ਹਾਜ਼ਿਰ ਸਨ।