ਗਵਾੜਾ 12 ਅਗਸਤ (ਸ਼ਿਵ ਕੋੜਾ) :ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦਿੱਲੀ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੁਰਣ ਚੁਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੰਜਾਬ ਦੀ ਰਾਜਤੀਨੀ ਬਾਰੇ ਅਤੇ ਫਗਵਾੜਾ ਵਿਧਾਨਸਭਾ ਹਲਕੇ ‘ਚ ਭਾਜਪਾ ਦੀ ਸਥਿਤੀ ਨੂੰ ਲੈ ਕੇ ਚਰਚਾ ਹੋਈ ਨਾਲ ਹੀ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਸਬੰਧੀ ਵੀ ਵਿਚਾਰਾਂ ਹੋਈਆਂ। ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਅਰੁਣ ਖੋਸਲਾ ਨੇ ਦੱਸਿਆ ਕਿ ਪੰਜਾਬ ਦੀਆਂ ਕੁੱਲ 117 ਵਿਧਾਨਸਭਾ ਸੀਟਾਂ ਉਪਰ ਭਾਜਪਾ ਆਪਣੇ ਬਲਬੂਤੇ ਤੇ ਇੱਕਲੀ ਚੋਣ ਲੜਨ ਜਾ ਰਹੀ ਹੈ ਜਿਸ ਦੇ ਲਈ ਸੂਬੇ ਦੇ ਕੁਲ 13 ਲੋਕਸਭਾ ਹਲਕਿਆਂ ਦੇ ਪਾਰਟੀ ਵਰਕਰਾਂ ‘ਚ ਨਵਾਂ ਜੋਸ਼ ਭਰਨ ਦੀ ਮੁਹਿਮ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਕੀ ਸਾਰੇ ਦੇਸ਼ ਦੀ ਤਰ੍ਹਾਂ ਹੀ ਪੰਜਾਬ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹੇ ਔਖੇ ਫੈਸਲੇ ਲਏ ਹਨ ਜਿਹਨਾਂ ਬਾਰੇ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਸੋਚ ਵੀ ਨਹੀਂ ਸਕਦੀਆਂ। ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵਖਰਾ ਕਰਨਾ ਅਤੇ ਧਾਰਾ 370 ਦਾ ਖਾਤਮਾ, ਪਾਕਿਸਤਾਨ ਦੇ ਅੰਦਰ ਵੜ ਕੇ ਦੋ ਵਾਰ ਸਰਜੀਕਲ ਸਟ੍ਰਾਈਕ, ਕੋਰੋਨਾ ਦੀ ਵੈਕਸੀਨ ਦੁਨੀਆ ਵਿਚ ਸਭ ਤੋਂ ਪਹਿਲਾਂ ਭਾਰਤ ਵਲੋਂ ਤਿਆਰ ਕਰਨਾ, ਕੋਵਿਡ ਕਾਲ ਵਿਚ 80 ਕਰੋੜ ਭਾਰਤੀਆਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣਾ, ਕੋਵਿਡ ਦੀ ਪਹਿਲੀ ਲਹਿਰ ਦੀ ਭਣਕ ਮਿਲਦਿਆਂ ਹੀ ਸਾਰੇ ਦੇਸ਼ ਵਿਚ ਲਾਕਡਾਉਨ ਕਰਕੇ ਆਮ ਲੋਕਾਂ ਦੀ ਜਿੰਦਗੀ ਨੂੰ ਬਚਾਉਣਾ, ਸੀ.ਏ.ਏ. ਕਾਨੂੰਨ, ਖੇਤੀ ਸੁਧਾਰ ਕਾਨੂੰਨ ਵਰਗੇ ਸਖਤ ਪਰ ਦੇਸ਼ ਹਿਤ ਵਿਚ ਲਏ ਗਏ ਫੈਸਲੇ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨਾਲ ਪਿਆਰ ਕਰਨ ਵਾਲੇ ਹਰ ਨਾਗਰਿਕ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਨੂੰ ਇਕ ਸਾਲ ਲਈ ਯੂ.ਐਨ.ਓ. ਦੀ ਪ੍ਰਧਾਨਗੀ ਮਿਲਣ ਦੇ ਪਿੱਛੇ ਵੀ ਨਰਿੰਦਰ ਮੋਦੀ ਸਰਕਾਰ ਦੀ ਧਾਰਦਾਰ ਵਿਦੇਸ਼ ਨੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਦੇਸ਼ ਨਾਲ ਪਿਆਰ ਕਰਦੇ ਹੋਏ ਭਾਰਤ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ ਅਤੇ ਅਗਲੀਆਂ ਵਿਧਾਨਸਭਾ ਚੋਣਾਂ ‘ਚ ਭਾਜਪਾ ਨੂੰ ਵੋਟ ਦੇ ਕੇ ਆਪਣੇ ਪੰਜਾਬ ਅਤੇ ਦੇਸ਼ ਨਾਲ ਪਿਆਰ ਦੇ ਜਜ਼ਬੇ ਦਾ ਇਜਹਾਰ ਕਰਨਗੇ।