ਜਲੰਧਰ ਵੈਸਟ ਬਲਾਕ ਦੇ ਪਿੰਡ ਮੋਖੇ ਵਿਖੇ ਸੰਮਤੀ ਮੈਂਬਰ ਮਨੀ ਵਿਰਲਾ ਅਤੇ ਸਾਬਕਾ ਸਰਪੰਚ ਸੁਰਿੰਦਰ ਪਾਲ ਰਾਣਾ ਵੱਲੋਂ ਪੂਰੇ ਪਿੰਡ ਵਿੱਚ ਲੰਗਰ ਦੀ ਸੇਵਾ ਜਾਰੀ ਹੈ l ਮਨੀ ਵਿਰਲਾ ਨੇ ਕਿਹਾ ਕਿ ਅਾੳੁੁਣ ਵਾਲੇ ਸਮੇਂ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰਤਮੰਦ ਵਸਤੂਆਂ ਅਤੇ ਦਵਾਈਆਂ ਘਰ ਵਿੱਚ ਜਾ ਕੇ ਦਿੱਤੀਆ ਜਾਣਗੀਅਾਂ ਅਤੇ ੲਿਹ ਵੀ ਕਿਹਾ ਕਿ ਅਸੀਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ 24 ਘੰਟੇ ਤਿਅਾਰ ਹਾਂ l ਮਨੀ ਵਿਰਲਾ ਦੇ ਨਾਲ-ਨਾਲ ਸ਼੍ਰੀ ਰਾਣਾ ਸਰਪੰਚ, ਸ਼੍ਰੀ ਨਰਿੰਦਰ ਪੰਚ, ਸ਼੍ਰੀ ਨਰੇਸ਼, ਹਰਮੇਸ਼ ਲਾਲ, ਹਰਜਿੰਦਰ ਸਿੰਘ, ਸ਼੍ਰੀਮਤੀ ਅਾਸ਼ਾ ਰਾਣੀ, ਸ਼੍ਰੀਮਤੀ ੲਿੰਦਰਜੀਤ ਪੰਚ, ਸਤਨਾਮ ਸਿੰਘ ਪੰਚ, ਵਰਿੰਦਰ, ਤਰਸੇਮਲਾਲ, ਦੀਪਕ, ਸ਼੍ਰੀਮਤੀ ਹੇਮ ਲਤਾ ਨੇ ਵੀ ਅਾਪਣਾ ਸਹਿਯੋਗ ਦਿੱਤਾl ਮਨੀ ਵਿਰਲਾ ੲਿਹਨਾਂ ਦਾ ਦਿਲੋ ਧੰਨਵਾਦ ਕਰਦਾ ਹੈ l ਸੰਮਤੀ ਮੈਂਬਰ ਮਨੀ ਵਿਰਲਾ ਅਤੇ ਸਾਬਕਾ ਸਰਪੰਚ ਸੁਰਿੰਦਰ ਪਾਲ ਰਾਣਾ ਦੁਅਾਰਾ ਕਿਹਾ ਗਿਆ ਹੈ ਕਿ ਅਾੳੁੁਣ ਵਾਲੇ ਦਿਨਾਂ ਵਿੱਚ ਅਾਪਣੇ ਲੋਕਾਂ ਦੀ ਸਹਾਇਤਾ ਲਈ ਹਰ ਸਮੇਂ ਹਾਜ਼ਰ ਰਹਿਣਗੇ l