ਫਗਵਾੜਾ (ਸ਼ਿਵ ਕੋੜਾ) ਅਜ ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ ਘਰ ਮੁਹੱਲਾ ਮੁਹੱਲਾ ਜਾ ਕੇ  ਫੋਗ ਮਸੀਨ ਨਾਲ ਵਾਰਡ ਵਿਚ  ਸਪਰੇਅ ਕੀਤੀ ਗਈ ਜਿਸ ਨਾਲ ਮਛੱਰਾ ਤੋਂ ਛੁਟਕਾਰਾ ਮਿਲ ਸਕੇ । ਵਾਲੀਆ ਨੇ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਵਾਰਡ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਪਰੇਸਾਨੀ ਨਾ  ਆਣ ਦਇਐ ।ਅਤੇ ਸਮੇਂ ਸਮੇਂ ਸਿਰ ਰਾਹਤ ਦੇ ਕੰਮ ਕਰਵਾ ਕੇ ਆਪਣਾ ਫਰਜ ਨਿਭਾਦੇਂ ਰਹਿਣਾ ਚਾਹੀਦਾ ਹੈ ।ਇਕ ਤਾਂ ਅਸੀਂ ਕਰੋਨਾ ਵਾਇਰਸ ਵਰਗੀ ਨਾ ਮੁਰਾਦ ਮਹਾਂਮਾਰੀ ਵਿਚ ਫਸੇ ਹਾਂ ।ਸਾਨੂੰ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਹੈ ।ਆਉ ਅਸੀਂ ਘਰੇ ਰਹੇ,ਤੰਦਰੁਸਤ ਰਹੋ,ਖੁਸ਼ ਰਹੋ,ਹੱਥ ਸਾਬਣ ਨਾਲ ਚੰਗੀ ਤਰਾਂ  ਧੋਵੋ। ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਸਾਡੇ ਨਾਲ ਹਰ ਸਮੇ ਸਾਡੇ ਦੁੱਖ ਸੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ।ਸਾਨੂੰ ਮਾਣ ਹੈ ਕਿ ਸਾਨੂੰ ਇਹੋ ਜਿਹਾ ਐਮ ਐਲ ਏ ਫਗਵਾੜਾ ਮਿਲਿਆ ਜਿਹੜਾ ਹਰ ਸਮੇ ਸਾਡੇ ਨਾਲ ਖੜਾ ਹੈ।ਇਸ ਮੌਕੇ ਤੇ ਰਾਹੁਲ ਵਾਲੀਆ, ਅੰਕੁਸ ਪ੍ਰਭਾਕਰ, ਪੁਨੀਤ ਪ੍ਰਭਾਕਰ,ਗਗਨ ਤਲਵਾੜ ,ਹਿਮਾਂਸੂ ਉਪਲ, ਪਾਰਸ ਕਲੂਚਾ, ਤੀਰਥ ਕੁਮਾਰ, ਕਰਨ ਕੁਮਾਰ ।