ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ‘ਤੇ ਸੜ੍ਹਕ ਕਿਨਾਰੇ ਰੇਹੜੀ ਤੋਂ ਫਰੂਟ ਖਰੀਦ ਰਹੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਨੰਗਲ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਕਾਲੇ ਰੰਗ ਦੀ ਅਣਪਛਾਤੀ ਸਕਾਰਪੀਓ ਵੱਲੋਂ ਦੂਜੀ ਸਾਈਡ ਟੱਕਰ ਮਾਰਕੇ ਗੰਭੀਰ ਜਖਮੀ ਕੀਤੇ ਜਾਣ ਖ਼ਬਰ ਹੈ। ਘਟਨਾ ਤੋਂ ਬਾਅਦ ਸਕਾਰਪੀਓ ਦੇ ਇਕ ਟਰਾਲੀ ਵਿੱਚ ਟਕਰਾਉਣ ਤੋਂ ਬਾਅਦ ਮੌਕੇ ਤੋਂ ਚਾਲਕ ਦੇ ਗੱਡੀ ਲੈ ਕੇ ਫ਼ਰਾਰ ਹੋਣ ਦੀ ਸੂਚਨਾ ਹੈ।